
ਜੰਡਿਆਲਾ ਗੁਰੂ, 8 ਅਪ੍ਰੈਲ (ਹਰਿੰਦਰਪਾਲ ਸਿੰਘ/ਡਾ.ਨਰਿੰਦਰ ਸਿੰਘ)- ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੇ ਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਬਜੁਰਗ ਔਰਤ ਦੇ ਦੌਵੇਂ ਪੈਰ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੂਸਾਰ ਜੰਡਿਆਲਾ ਗੁਰੂ ਦੇ ਮਾਡਲ ਟਾਊਨ ਇਲਾਕੇ ਦੀ ਊਸ਼ਾ ਰਾਣੀ ਨਾਂ ਦੀ ਬਜੁਰਗ ਔਰਤ ਆਪਣੇ ਨੂੰਹ ਅਤੇ ਪੁੱਤਰ ਨੂੰ ਦਾਦਰ ਗੱਡੀ ‘ਚ ਚੜਾਉਣ ਲਈ ਸਟੇਸ਼ਨ ਤੇ ਆਈ ਸੀ। ਜਦੋਂ ਉਹ ਨੂੰਹ ਪੁੱਤਰ ਨੂੰ ਗੱਡੀ ‘ਚੋਂ ਚੜਾ ਕੇ ਗੱਡੀ ਤੋਂ ਉਤਰਣ ਲੱਗੀ ਤਾਂ ਗੱਡੀ ਚਲ ਪਈ। ਜਿਸ ਦੌਰਾਂਨ ਉਕਤ ਔਰਤ ਦਾ ਪੈਰ ਸਲਿਪ ਕਰ ਗਿਆ ਤਾਂ ਉਹ ਲਾਈਨਾਂ ਦੇ ਵਿੱਚ ਡਿੱਗ ਪਈ । ਜਿਥੇ ਮੌਕੇ ਤੇ ਹੀ ਬਜੁਰਗ ਔਰਤ ਦੇ ਦੌਵੇਂ ਪੈਰ ਕੱਟੇ ਗਏ। ਵੇਖਦੇ ਹੀ ਵੇਖਦੇ ਸਟੇਸ਼ਨ ਤੇ ਹਫਰਾ ਦਫੜੀ ਮਚ ਗਈ। ਇਸ ਤੋਂ ਬਾਅਦ ਜਖਮੀ ਹਾਲਤ ‘ਚ ਪਈ ਔਰਤ ਨੂੰ ਇਲਾਜ ਵਾਸਤੇ ਅੰਮ੍ਰਿਤਸਰ ਦੇ ਕਿਸੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਸਬੰਧ ‘ਚ ਜੀ.ਆਰ.ਪੀ ਪੁਲਸ ਚੌਂਕੀ ਬਿਆਸ ਦੇ ਇੰਚਾਰਜ਼ ਏ.ਐਸ.ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media