
ਪੱਟੀ/ਝਬਾਲ 8 ਮਾਰਚ (ਰਾਣਾ)- ਗੁਰੂਕੁਲ ਕਾਲਜ ਭਿੱਖੀਵਿੰਡ ਵਿਸ਼ਵ ਸਿਹਤ ਸੰਭਾਲ ਦਿਵਸ ਮਨਾਇਆ ਗਿਆ।ਵਿਦਿਆਰਥਣਾ ਵੱਲੋ ਇਸ ਸਬੰਧ ਵਿੱਚ ਸੰਤੁਲਿਤ ਭੋਜਨ, ਸਬਜੀਆਂ ਅਤੇ ਫਲਾਂ ਦੀ ਸਾਡੀ ਸਿਹਤ ਅਤੇ ਜੀਵਣ ਵਿੱਚ ਮਹੱਤਤਾ ਸਬੰਧੀ ਭਾਸ਼ਨ ਦਿੱਤਾ ਗਿਆ, ਸਾਇੰਸ ਵਿਭਾਗ ਦੀਆਂ ਵਿਦਿਆਰਥਣਾ ਨੇ ਵਿਸ਼ੇਸ਼ ਰੂਪ ਵਿੱਚ ਫਲਾਂ ਅਤੇ ਸਬਜੀਆਂ ਦੀ ਭੁਮਿਕਾ ਨਿਭਾਉਦੇ ਹੋਏ ਫਲ ਅਤੇ ਸਬਜੀਆਂ ਕਿੰਨੀ ਮਾਤਰਾ ਵਿੱਚ ਸਾਨੂੰ ਪ੍ਰਾਪਤ ਹੁੰਦੀਆਂ ਹਨ ਇਹ ਵੀ ਦੱਸਿਆ। ਇਸ ਤੋਂ ਮਗਰੋ ਪ੍ਰੋ: ਗੁਰਚਰਨ ਸਿੰਘ, ਅਮਨ ਖਾਲਸਾ,ਧੀਰਜ ਮਹਿਤਾ ਅਤੇ ਤਸਜਿੰਦਰ ਸਿੰਘ ਨੇ ਆਪਣੇ ਵਿਚਾਰ ਰੱਖੇ ਤੇ ਪ੍ਰਿ: ਸੋਨੀਆਂ ਮਲਹੋਤਰਾ ਨੇ ਵਿਦਿਆਰਥਣਾ ਨੂੰ ਸਿਹਤ ਸਬੰਧੀ ਜਾਗਰੁਕ ਕੀਤਾ।ਇਸ ਮੌਕੇ ਗਗਨਜੀਤ ਕੌਰ, ਹਰਪ੍ਰੀਤ ਕੌਰ, ਕਮਲਜੀਤ ਕੌਰ ਬਜਾਜ ਅਤੇ ਗੁਰਪ੍ਰਤਾਪ ਸਿੰਘ ਆਦਿ ਹਾਜਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media