Monday, July 14, 2025
Breaking News

ਵਧੀਆ ਕੰਮ ਕਰਨ ਵਾਲੇ ਹੌਏ ਸਨਮਾਨਿਤ

PPN090415
ਫਾਜਿਲਕਾ 9 ਅਪ੍ਰੈਲ 2014 (ਵਿਨੀਤ ਅਰੋੜਾ )   ਵਿੱਦਿਅਕ ਸ਼ੈਸਨ 2014-15 ਤਹਿਤ ਜਿਲ੍ਹਾ ਫਾਜ਼ਿਲਕਾ ਵਿਚ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਤਨਦੇਹੀ ਨਾਲ ਉਪਰਾਲੇ ਸ਼ੁਰੂ ਕਰ ਕਿੱਤੇ ਗਏ ਹਨ  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਸੰਦੀਪ ਕੁਮਾਰ ਧੂੜੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਜ਼ਿਲਾ ਫ਼ਾਜ਼ਿਲਕਾ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਉਪਲੱਬਧੀਆਂ ਪ੍ਰਾਪਤ ਕਰਨ ਅਤੇ ਪੰਜਾਬ ਦਾ ਮੋਹਰੀ ਜਿਲ੍ਹਾ ਹੋਣ ਦਾ ਮਾਣ ਦਿਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੈਸ਼ਨ 2014-15 ਲਈ ਸਮਾਜਿਕ ਵਿਗਿਆਨ ਦੀਆਂ ਗਤੀਵਿਧੀਆਂ ਦਾ ਸਲਾਨਾ ਕੈਲੰਡਰ ਵੀ ਜਾਰੀ ਕਰ ਦਿੱਤਾ ਗਿਆ ਹੈ।ਜਿਸ ਤਹਿਤ 10 ਅਪਰੈਲ 2014 ਨੂੰ ਕਲੱਸਟਰ ਪੱਧਰੀ ਮੁਕਾਬਲਾ (ਵਿਸ਼ਵ ਸਿਹਤ ਦਿਵਸ ਦੇ ਸੰਬੰਧ ਵਿੱਚ) ਕਰਵਾਇਆ ਜਾ ਰਿਹਾ ਹੈ। ਇਹ ਸਾਰੇ ਮੁਕਾਬਲੇ ਇਸ ਸ਼ੈਸ਼ਨ ਵਿੱਚ ਵੀ ਡੀਆਰਪੀ (ਸਸ) ਗੁਰਿੰਦਰ ਪਾਲ ਸਿੰਘ ਦੀ ਦੇਖਰੇਖ ਵਿੱਚ ਕਰਵਾਏ ਜਾਣਗੇ। ਇਸ ਮੌਕੇ ਡੀਆਰਪੀ ਸਸ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਵਧੀਕ ਡਾਇਰੈਕਟਰ ਜਨਰਲ ਸਕੂਲ ਐਜ਼ੂਕੇਸ਼ਨ ਵਲੋਂ ਜਿਲ੍ਹਾ ਫਾਜ਼ਿਲਕਾ ਵਲੋਂ ਪਿਛਲੇ ਸ਼ੈਸਨ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਇਸ ਮੌਕੇ ਉਹਨਾਂ ਦੁਆਰਾ ਰਾਜ ਪੱਧਰੀ ਨਕਸ਼ਾ ਭਰੋ ਮੁਕਾਬਲਾ ਜਿਲ੍ਹਾ ਫ਼ਾਜ਼ਿਲਕਾ ਵਿੱਚ ਕਰਵਾਉਣ ਲਈ ਜਿੱਥੇ ਜ਼ਿਲੇ ਦੀ ਸ਼ਲਾਘਾ ਕੀਤੀ ਉੱਥੇ ਰਾਜ ਪੱਧਰ ਤੇ ਮੱਲਾ ਮਾਰਨ ਵਾਲੇ ਜਿਲ੍ਹਾ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਲਈ ਪ੍ਰਮਾਣ ਪੱਤਰ ਵੀ ਜਾਰੀ ਕੀਤੇ ਗਏ। ਜਿਸ ਕਾਰਨ ਡੀਆਰਪੀ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ। ਜਿਸ ਦੌਰਾਨ ਉਹਨਾਂ ਨੂੰ ਆਉਣ ਵਾਲੇ ਸ਼ੈਸ਼ਨ ਵਿਚ ਵਧੀਆ ਕੰਮ ਕਰਨ ਲਈ ਉਤਸ਼ਾਹਤ ਕੀਤਾ ਗਿਆ ਹੈ। ਇਸ ਮੌਕੇ ਡੀਆਰਪੀ ਅੰਗਰੇਜ਼ੀ ਗੌਤਮ ਗੌੜ ਵੀ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply