ਲੜਕੀਆਂ ਨੂੰ ਮਿਹਨਤ ਨਾਲ ਕੰਮ ਸਿੱਖਣ ਲਈ ਕੀਤੀ ਅਪੀਲ
ਫਾਜਿਲਕਾ , 9 ਅਪ੍ਰੈਲ (ਵਿਨੀਤ ਅਰੋੜਾ): ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਲੜਕੀਆਂ ਨੂੰ ਸਵੈ ਰੋਜ਼ਗਾਰ ਲਈ ਜਾਗਰੂਕ ਕਰਨ ਅਤੇ ਸਿਲਾਈ ਦੇ ਕੰਮ ਦੀ ਸਿਖਲਾਈ ਦੇਣ ਲਈ ਅੱਜ ਫਾਜ਼ਿਲਕਾ ਦੀ ਨਵੀਂ ਅਬਾਦੀ ‘ਚ ਸਥਿਤ ਗੁਰੂਦੁਆਰੇ ‘ਚ ਸਿਲਾਈ ਸੈਂਟਰ ਖੋਲਿਆ ਗਿਆ। ਸਿਲਾਈ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਸਾਬਕਾ ਕੌਂਸਲਰ ਸ਼ਾਮ ਲਾਲ ਕੰਬੋਜ ਨੇ ਰੀਬਨ ਜੋੜ ਕੇ ਕੀਤੀ। ਇਸ ਮੌਕੇ ਵਿੰਗ ਦੀਆਂ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ, ਪ੍ਰੀਤੀ ਕੁੱਕੜ, ਅਤੇ ਕਵਿਤਾ, ਸੁਨੀਤਾ ਸੇਠੀ, ਸੋਨਮ ਠਕਰਾਲ, ਸੁਨੀਤਾ ਅਤੇ ਹੋਰ ਯੂਥ ਵਿਰਾਂਗਨਾਵਾਂ ਹਾਜ਼ਰ ਸਨ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਮੁੱਖ ਮਹਿਮਾਨ ਸ਼ਾਮ ਲਾਲ ਕੰਬੋਜ ਨੇ ਕਿਹਾ ਕਿ ਯੂਥ ਵਿਰਾਂਗਨਾਵਾਂ ਵੱਲੋਂ ਜ਼ਰੂਰਤਮੰਦ ਲੜਕੀਆਂ ਦੇ ਲਈ ਸਿਲਾਈ ਸੈਂਟਰ ਖੋਲਣਾ ਇੱਕ ਸ਼ਲਾਘਾਯੋਗ ਕੰਮ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਯੂਥ ਵਿਰਾਂਗਨਾਵਾਂ ਵੱਲੋਂ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕੇ ‘ਚ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਰੈਲੀਆਂ ਵੀ ਕੱਢੀਆਂ ਜਾ ਚੁੱਕੀਆਂ ਹਨ। ਉਨਾਂ ਕਿਹਾ ਕਿ ਯੂਥ ਵਿਰਾਂਗਨਾਵਾਂ ਵਾਂਗ ਇਲਾਕੇ ਦੀਆਂ ਹੋਰ ਸੰਸਥਾਵਾਂ ਨੂੰ ਵੀ ਅਜਿਹੇ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ, ਪ੍ਰੀਤੀ ਕੁੱਕੜ ਨੇ ਦੱਸਿਆ ਕਿ ਇਸ ਸਿਲਾਈ ਸੈਂਟਰ ‘ਚ ਆਸ਼ਾ ਅਤੇ ਨਿਰਮਲਾ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਦਾ ਕੰਮ ਹਰ ਰੋਜ਼ ਸ਼ਾਮ 4.00 ਤੋਂ 6.00 ਵਜੇ ਤੱਕ ਸਿਖਾਉਣਗੀਆਂ। ਜਿਲ੍ਹਾ ਜਿੰਮੇਵਾਰਾਂ ਨੇ ਕੰਮ ਸਿੱਖਣ ਵਾਲੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਮਿਹਨਤ ਅਤੇ ਲਗਣ ਨਾਲ ਕੰਮ ਸਿੱਖਣ ਤਾਕਿ ਉਹ ਆਪਣੇ ਪਰਿਵਾਰ ਦੀ ਸਹਾਇਤਾ ਕਰ ਸਕਣ। ਉਹਨਾਂ ਕਿਹਾ ਕਿ ਸਿਲਾਈ ਸੈਂਟਰ ਤੱਦ ਤੱਕ ਚਲਾਇਆ ਜਾਵੇਗਾ ਜਦੋਂ ਤੱਕ ਜ਼ਰੂਰਤਮੰਦ ਲੜਕੀਆਂ ਸਿਲਾਈ ਦਾ ਕੰਮ ਸਿੱਖ ਨਹੀਂ ਜਾਂਦੀਆਂ।