ਫਾਜਿਲਕਾ, 10 ਅਪ੍ਰੈਲ (ਵਿਨੀਤ ਅਰੋੜਾ)- ਸੀ. ਐਚ. ਸੀ. ਡਬਵਾਲਾ ਕਲਾਂ ਵੱਲੋਂ ਪਿੰਡ ਚੂਹੜੀ ਵਾਲਾ ਚਿਸ਼ਤੀ ਦੇ ਸਰਕਾਰੀ ਸਕੂਲ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ, ਜਿਸ ‘ਚ ਸਕੂਲ ਦੇ ਬੱਚਿਆਂ ਨੂੰ ਛੋਟਾਂ ਡੰਗ ਵੱਡਾ ਖ਼ਤਰਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਹੈਲਥ ਇੰਸਪੈਕਟਰ ਸੁਰਿੰਦਰ ਮੱਕੜ ਨੇ ਮਲੇਰੀਆ ਡੇਂਗੂ ਜਿਹੀਆਂ ਬਿਮਾਰੀਆਂ ਤੇ ਉਸ ਦੇ ਲੱਛਣਾਂ ਬਾਰੇ ਦੱਸਿਆ। ਉਨਾਂ ਦੱਸਿਆ ਕਿ ਘਰਾਂ ਦੇ ਕੂਲਰਾਂ, ਨਾਲੀਆਂ ‘ਚ ਪਾਣੀ ਖੜਾ ਕਰਨਾ ਇਨਾਂ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਸ ਮੌਕੇ ਡੇਂਗੂ ਤੇ ਮਲੇਰੀਆ ਤੋਂ ਬਚਾਅ ਦੇ ਉਪਾਅ ਵੀ ਦੱਸੇ ਗਏ ਉਨਾਂ ਕਿਹਾ ਕਿ ਅਗਰ ਡੇਂਗੂ ਜਾ ਮਲੇਰੀਆ ਦੇ ਜਰਾ ਵੀ ਲੱਛਣ ਦਿਖਾਈ ਦੇਣ ਤਾਂ ਨੇੜੇ ਦੇ ਸਿਹਤ ਕੇਂਦਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਮੌਕੇ ਹੈਲਥ ਵਰਕਰ ਰਵਿੰਦਰ ਸ਼ਰਮਾ, ਜੋਤੀ, ਏ. ਐਨ. ਐਮ. ਕ੍ਰਿਸ਼ਨਾ, ਆਸ਼ਾ ਵਰਕਰ ਛਿੰਦਰਪਾਲ ਕੌਰ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …