Thursday, August 7, 2025
Breaking News

ਮੈਗਾ ਜਾਬ ਫ਼ੇਅਰ ਵਿੱਚ 60 ਬਹੁ-ਕੌਮੀ ਕੰਪਨੀਆਂ ਨੇ 800 ਤੋਂ ਵਧੇਰੇ ਵਿਦਿਆਰਥੀਆਂ ਨੂੰ ਚੁਣਿਆ

PPN120402
ਬਠਿੰਡਾ, 12 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਮਾਲਵਾ ਖਿੱਤੇ ਵਿੱਚ ਨੋਜਵਾਨ ਵਿਦਿਆਰਥੀਆਂ ਨੂੰ ਲਗਾਤਾਰ ਨੌਕਰੀ ਮੇਲੇ ਲਗਾ ਕੇ ਨੌਕਰੀਆਂ ਉਪਲੱਬਧ ਕਰਵਾ ਰਹੀ ਪ੍ਰਸਿੱਧ ਵਿਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅੱਜ ਮੈਗਾ ਜਾਬ ਫੇਅਰ ਦੌਰਾਨ ੬੦ ਬਹੁਕੌਮੀ ਕੰਪਨੀਆਂ ਨੇ ਸ਼ਿਰਕਤ ਕਰਕੇ 800 ਤੋਂ ਵਧੇਰੇ ਵਿਦਿਆਰਥੀਆਂ ਨੂੰ ਚੁਣਿਆ। ਇਸ ਮੈਗਾ ਜਾਬ ਫੇਅਰ ਵਿੱਚ ਸੰਸਥਾ ਦੇ ਸਿਰਫ ਆਪਣੇ ਵਿਦਿਆਰਥੀਆਂ ਹੀ ਨਹੀਂ ਸਗੋਂ ਪੰਜਾਬ ਦੇ ਸ਼ਹਿਰਾਂ ਦੇ ਨਾਲ ਨਾਲ ਉੱਤਰੀ ਭਾਰਤ ਦੇ ਹੋਰਨਾਂ ਰਾਜਾਂ ਜਿਵੇਂ ਹਰਿਆਣਾ, ਰਾਜਸਥਾਨ, ਦਿੱਲੀ, ਬਿਹਾਰ, ਜੰਮੂ ਅਤੇ ਹਿਮਾਚਲ ਆਦਿ ਰਾਜਾਂ ਦੇ 2452 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਨੌਕਰੀ ਮੇਲੇ ਵਿਚ ਸ਼ਿਰਕਤ ਕੀਤੀ।
ਇਸ ਜਾਬ ਫੇਅਰ ਵਿਚ ਮੰਨੀਆਂ ਪ੍ਰਮੰਨੀਆਂ ਬਹੁਕੌਮੀ ਕੰਪਨੀਆਂ ਜਿਵੇਂ ਹੈਵਲਜ਼, ਸ਼ਨਰਾਈਜ਼ ਜਨਰੇਟਰਜ਼, ਸਪੋਰਟਕਿੰਗ, ਐਕਸਿਸ ਬੈਂਕ, ਐਕਸਿਸ ਕੈਪੀਟਲ ਲਿਮ., ਬਜਾਜ ਕੈਪੀਟਲ, ਬਿਗ ਬਾਜ਼ਾਰ, ਇਜ਼ੀ ਡੇ, ਐਚ.ਡੀ.ਐਫ਼.ਸੀ. ਸਕਿਊਰਟੀਜ਼, ਪੈਪਸੀਕੋ, ਪੇਨਾਸੋਨਿਕ, ਮੈਨਪਾਵਰ ਲਿਮ., ਇਫ਼ਕੋ, ਵੀ.ਆਈ.ਪੀ. ਪੀਜ਼ਾ, ਪੈਰਾਮਾਉਂਟ, ਪੰਜਾਬ ਟੂਡੇ, ਸਪੋਰਟਕਿੰਗ, ਰੈਡੀਸ਼ਨ, ਇੰਡੀਆ ਇਨਫੋਲਾਈਨ, ਕੈਪਸ਼ਨਜ਼, ਮਹਿੰਦਰਾ ਫਾਇਨਾਂਸ, ਊਸ਼ਾ ਪਾਵਰ, ਕੁਨੈਕਟ ਅਤੇ ਦੈਨਿਕ ਭਾਸਕਰ ਆਦਿ ਕੰਪਨੀਆਂ ਦੇ ਅਧਿਕਾਰੀ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਪਹੁੰਚੇ। ਸੰਸਥਾ ਦੁਆਰਾ ਲਾਏ ਇਸ ਨੌਕਰੀ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਮਿਲੇ ਭਾਰੀ ਉਤਸ਼ਾਹ ਕਰਕੇ ਕੰਪਨੀਆਂ ਦੇ ਅਧਿਕਾਰੀਆਂ ਨੇ ਬਹੁਤ ਖੁਸ਼ੀ ਜਾਹਿਰ ਕੀਤੀ। ਕੰਪਨੀ ਅਧਿਕਾਰੀਆਂ ਨੇ ਦੱਸਿਆ ਕਿ ਮਾਲਵਾ ਖ਼ੇਤਰ ਵਿੱਚ ਮੈਗਾ ਜਾਬ ਫੇਅਰ ਲਗਾਉਣ ਦੀ ਪਹਿਲਕਦਮੀ ਕਰਨ ਵਾਲੇ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਡਿਪਾਰਟਮੈਂਟ ਆਫ਼ ਟਰੇਨਿੰਗ ਐਂਡ ਪਲੇਸਮੈਂਟ ਵੱਲੋਂ ਕੀਤੇ ਸਾਰਥਿਕ ਯਤਨਾਂ ਸਦਕਾ ਬਹੁਤ ਵੱਡੀ ਗਿਣਤੀ ਵਿੱਚ ਨੌਕਰੀ ਦੀ ਤਾਲਾਸ਼ ਕਰ ਰਹੇ ਵਿਦਿਆਰਥੀ ਇਸ ਜਾਬ ਫੇਅਰ ਵਿੱਚ ਆਏ । ਇਸ ਨੌਕਰੀ ਮੇਲੇ ਵਿਚ ਪ੍ਰਤਿਭਾਸ਼ਾਲੀ ਫਰੈਸ਼ਰ ਅਤੇ ਤਜ਼ਰਬੇਕਾਰ ਉਮੀਦਵਾਰਾਂ ਨੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ। ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਜਿਵੇਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਥਾਪਰ ਯੂਨੀਵਰਸਿਟੀ, ਪਟਿਆਲਾ, ਮਿਮਟ ਮਲੋਟ, ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਜਲੰਧਰ, ਆਦੇਸ਼ ਗਰੁੱਪ, ਫਰੀਦਕੋਟ ਆਦਿ ਦੇ ਵਿਦਿਆਰਥੀਆਂ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸਲਾਘਾ ਕੀਤੀ। ਬਹੁ ਕੌਮੀ ਕੰਪਨੀਆਂ ਵਲੋਂ ਨੌਕਰੀ ਦੀ ਤਾਲਾਸ਼ ਕਰ ਰਹੇ ਵਿਦਿਆਰਥੀਆਂ  ਪੈਸੇ ਅਤੇ ਸਮੇਂ ਦੀ ਬੱਚਤ ਨਾਲ ਪੜੇ ਲਿਖੇ ਬੇਰੋਜ਼ਗਾਰਾਂ ਲਈ ਇਸ ਸੰਸਥਾ ਨੇ ਬਹੁਤ ਵੱਡਾ ਪਲੇਟਫਾਰਮ ਦਿੱਤਾ ਹੈ । ਇਸ ਜਾਬ ਫੇਅਰ ਵਿੱਚ ਬੀ ਟੈਕ (ਕੰਪਿਉਟਰ ਸਾਇੰਸ ਇੰਜਨੀਅਰਿੰਗ, ਇਨਫਰਮੇਸ਼ਨ ਟੈਕਨਾਲੋਜੀ, ਮਕੈਨੀਕਲ, ਸਿਵਲ, ਇਲੈਕਟੀ੍ਰਕਲ, ਇਲੈਕਟ੍ਰੋਨਿਕਸ  ਇੰਜਨੀਅਰਿੰਗ), ਬਿਜਨਸ ਐਡਮਿਨਸਟ੍ਰੇਸ਼ਨ (ਬੀ.ਬੀ.ਏ., ਐਮ.ਬੀ.ਏ.), ਹੋਟਲ ਮੈਨੇਜਮੇਂਟ, ਏਅਰਲਾਈਨ ਟੂਰਿਜ਼ਮ ਐਂਡ ਹਾਸਪਟਿਲਟੀ, ਮਾਰਕੀਟਿੰਗ, ਕਾਮਰਸ, (ਬੀ.ਕਾਮ., ਐਮ.ਕਾਮ.) ਫਾਰਮੇਸੀ (ਬੀ.ਫਾਰਮਾ, ਡੀ ਫਾਰਮਾ), ਐਗਰੀਕਲਚਰ,  ਕੰਪਿਊਟਰ ਐਪਲੀਕੇਸ਼ਨਜ਼ (ਬੀ.ਸੀ.ਏ., ਐਮ.ਸੀ.ਏ.), ਅਤੇ ਹੋਰ ਵੱਖ ਵੱਖ ਖੇਤਰ ਦੇ ਕੋਰਸਾਂ ਦੇ ਵਿਦਿਆਰਥੀਆਂ ਨੇ ਇਸ ਜਾਬ ਫੇਅਰ ਦਾ ਲਾਭ ਉਠਾਇਆ। ਇਸ ਜਾਬ ਫੇਅਰ ਵਿੱਚ 10+2  ਤੋਂ ਲੈ ਕੇ ਪੋਸਟ ਗ੍ਰੈਜ਼ੂਏਸ਼ਨ ਤੱਕ ਦੇ ਵਿਦਿਆਰਥੀਆਂ ਲਈ ਰੁਜ਼ਗਾਰ ਦੀਆਂ ਭਰਪੂਰ ਸੰਭਾਵਨਾਵਾਂ ਉਪਲੱਬਧ ਸਨ। ਚੇਅਰਮੈਨ ਧਾਲੀਵਾਲ ਨੇ ਇਸ ਮੈਗਾ ਜਾਬ ਫੇਅਰ ਦੀ ਜਬਰਦਸਤ ਸਫਲਤਾ ‘ਤੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

 

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply