Monday, July 1, 2024

ਕੌਂਸਲਰ ਟੀਟੂ ਦੇ ਵੱਡੇ ਭਰਾਤਾ ਸ: ਪ੍ਰਮਜੀਤ ਸਿੰਘ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ

ਬਿਕਰਮ ਸਿੰਘ ਮਜੀਠੀਆ ਨੇ ਕੌਸਲਰ ਟੀਟੂ ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

PPN1408201531

ਅੰਮ੍ਰਿਤਸਰ, 14  ਅਗਸਤ (ਗੁਰਚਰਨ ਸਿੰਘ) – ਅੰਮ੍ਰਿਤਸਰ ਨਗਰ ਨਿਗਮ ਦੀ ਵਾਰਡ 42 ਤੋਂ ਕੌਂਸਲਰ ਤੇ ਹੋਲੀ ਸਿੱਟੀ ਟਰੱਸਟ ਦੇ ਪ੍ਰਧਾਨ ਮਨਮੋਹਨ ਸਿੰਘ ਟੀਟੂ ਤੇ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦੇ ਵੱਡੇ ਭਰਾਤਾ ਸ:ਪ੍ਰਮਜੀਤ ਸਿੰਘ ਪੰਮੀ ਜੋ ਕਿ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਰਸੋਂ ਰੋਜ ਤੋਂ ਚਲ ਰਹੇੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਿਹ ਵਿਖੇ ਪਾਏ ਗਏ। ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਸ਼ਹੀਦ ਉਧਮ ਸਿੰਘ ਹਾਲ, ਭਗਤਾਂ ਵਾਲਾ ਵਿਖੇ ਹੋਈ। ਇਸ ਮੌਕੇ ਹੋਏ ਸਰਧਾਂਜਲੀ ਸਮਾਗਮ ਦੌਰਾਨ ਪਹੂੰਚੇ ਕੈਬਨਿਟ ਮੰਤਰੀ ਪੰਜਾਬ ਸ:ਬਿਕਰਮ ਸਿੰਘ ਮਜੀਠੀਆ, ਉਪਕਾਰ ਸਿੰਘ ਸੰਧੂ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਭਾਈ ਰਾਮ ਸਿੰਘ ਮੈਂਬਰ ਸ੍ਰੋਮਣੀ ਕਮੇਟੀ, ਗਗਨ ਦੀਪ ਸਿੰਘ ਜੱਜ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਤੇ ਜਥੇ:ਪੂਰਨ ਸਿੰਘ ਮੱਤੇਵਾਲ ਵਲੋਂ ਵਿਛੜੀ ਹੋਈ ਰੂਹ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਤੇ ਸ:ਪ੍ਰਮਜੀਤ ਸਿੰਘ ਦੇ ਇਸ ਵਿਛੌੜੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।ਸਮਾਗਮ ਉਪਰੰਤ ਸ:ਮਜੀਠੀਆ ਨੇ ਸ: ਮਨਮੋਹਨ ਸਿੰਘ ਟੀਟੂ ਤੇ ਸਮੂਚੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਮੇਜਰ ਸ਼ਿਵ ਚਰਨ ਸਿੰਘ, ਤਲਬੀਰ ਸਿੰਘ ਗਿੱਲ ਸਿਆਸੀ ਸਲਾਹਕਾਰ ਸ: ਮਜੀਠੀਆ, ਇੰਦਰਬੀਰ ਸਿੰਘ ਬੁਲਾਰੀਆ ਸੰਸਦੀ ਸਕੱਤਰ, ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਸੀਨ. ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ, ਪ੍ਰੋਫ:ਸਰਚਾਂਦ ਸਿੰਘ ਮੀਡੀਆ ਸਲਾਹਕਾਰ ਸ:ਮਜੀਠੀਆ, ਬਾਵਾ ਸਿੰਘ ਗੁਮਾਨਪੁਰਾ ਤੇ ਹਰਜਾਪ ਸਿੰਘ ਦੋਵੇਂ ਮੈਂਬਰ ਸ੍ਰੋਮਣੀ ਕਮੇਟੀ, ਪ੍ਰੋ:ਪ੍ਰਮਬੀਰ ਸਿੰਘ ਮੱਤੇਵਾਲ, ਨਵਦੀਪ ਸਿੰਘ ਗੋਲਡੀ, ਗੁਰਪ੍ਰਤਾਪ ਸਿੰਘ ਟਿੱਕਾ, ਜਥੇ:ਤਰਲੋਚਨ ਸਿੰਘ ਮੱਤੇਵਾਲ, ਡਾ:ਕੁਲਦੀਪ ਸਿੰਘ ਮੱਤੇਵਾਲ ਤੇ ਕੌਂਸਲਰ ਪ੍ਰਿਤਪਾਲ ਸਿੰਘ ਲਾਲੀ, ਅਮਰਜੀਤ ਸਿੰਘ ਢੋਟ, ਸੁਰਿੰਦਰ ਸਿੰਘ ਸੁਲਤਾਨਵਿੰਡ, ਜਰਨੈਲ ਸਿੰਘ ਢੋਟ, ਮੁਖਤਿਆਰ ਸਿੰਘ ਸੁਲਤਾਨਵਿੰਡ, ਪਵਨ ਕੁਮਾਰ ਪੰਮਾ, ਸਮਸ਼ੇਰ ਸਿੰਘ ਸ਼ੇਰਾ, ਅਮਰਜੀਤ ਸਿੰਘ ਭਾਟੀਆ, ਕੁਲਜੀਤ ਸਿੰਘ ਸਕੱਤਰ ਜਨਰਲ, ਸੁਰਿੰਦਰ ਸਿੰਘ ਪ੍ਰਧਾਨ, ਐਡਵੋਕੇਟ ਇੰਦਰਪਾਲ ਸਿੰਘ ਮੱਤੇਵਾਲ, ਅਸ਼ਵਨੀ ਸ਼ਾਹ ਕਾਲੇ ਸ਼ਾਹ, ਕਵਲਨੈਨ ਸਿੰਘ ਗੁੱਲੂ ਦੋਵੇਂ ਸਾਬਕਾ ਕੌਂਸਲਰ, ਸ਼ਾਮ ਲਾਲ, ਗੁਰਸ਼ਰਨ ਸਿੰਘ ਨਾਮਧਾਰੀ, ਤਿਲਕ ਰਾਜ ਪ੍ਰਧਾਨ, ਰਜਿੰਦਰ ਸਿੰਘ ਬਿੱਟੂ, ਡੀ.ਐਸ.ਪੀ. ਜਸਵੰਤ ਸਿੰਘ, ਇੰਸਪੈਕਟਰ ਅੰਗਰੇਜ ਸਿੰਘ, ਇੰਸਪੈਕਟਰ ਸਰਬਜੀਤ ਸਿੰਘ ਆਦਿ ਆਗੂ ਮੌਜੁਦ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply