Wednesday, July 3, 2024

’ਦ ਲਾਸਟ ਰਾਇਟਿਗ’ ਅਜ਼ਾਦੀ ਦਿਨ ਦੇ ਮੋਕੇ ਇੱਕ ਨੁਮਾਇਸ਼

ਨੋਬੇਲ ਇਨਾਮ ਜੇਤੂ ਡਾ ਰਵੀਂਦਰਨਾਥ ਟੈਗੋਰ ਦੀ ਕਥਾ ਦਾ ਜੀਵਤ ਅਨੁਭਵ

PPN1408201529 PPN1408201530

ਅਮ੍ਰਿਤਸਰ, 14 ਅਗਸਤ (ਜਸਬੀਰ ਸਿੰਘ ਸੱਗੂ) –  ਸਥਾਨਕ ਹਯਾਤ ਸਟੇਲਰ ਇਟਰਨੈਸ਼ਨਲ ਆਰਟ ਫਾਉਂਡੇਸ਼ਨ ਦੇ ਸਹਿਯੋਗ ਨਾਲ ਇੱਕ ਕਲਾ ਨੁਮਾਇਸ਼ ਦੀ ਮੇਜਬਾਨੀ ਕਰ ਰਿਹਾ ਹੈ, ਜਿਸ ਵਿੱਚ ਅਜ਼ਾਦੀ ਦਾ ਜਸ਼ਨ ਮਨਾਉਣ ਲਈ ਪ੍ਰਸਿੱਧ ਕਲਾਕਾਰ ਪਰੇਸ਼ ਮੈਤੀ ਦੀ ਸ਼੍ਰਿਖਲਾ ਸ਼ੇਸ਼ ਲੇਨ ਨੂੰ ਅਜਾਦੀ ਦਿਨ 15 ਅਗਸਤ ਤੋਂ ਲੈ ਕੇ ਇਸ ਦੀਵਾਲੀ ਤੱਕ ਭਾਰਤ ਦੇ ਪਜ ਹਯਾਤ ਹੋਟਲਾਂ ਹਯਾਤ ਅੰਮ੍ਰਿਤਸਰ, ਹਯਾਤ ਅਹਮਦਾਬਾਦ, ਹਯਾਤ ਬਗਲੌਰ, ਹਯਾਤ ਹੈਦਰਾਬਾਦ ਅਤੇ ਹਯਾਤ ਪੁਣੇ ਵਿੱਚ ਦਿਖਾਇਆ ਜਾਵੇਗਾ।
ਅੱਜ ਇੱਕ ਪ੍ਰੈਸ ਕਾਨਫਰੰਸ ਜਿਸ ਵਿੱਚ ਡਾ. ਰਵੀਂਦਰਨਾਥ ਟੈਗੋਰ ਦੀਆਂ ਕਵਿਤਾਵਾਂ ਦੇ ਅਨੁਵਾਦਕ ਪਰੇਸ਼ ਮੈਤੀ ਅਤੇ ਜਾਣੇ ਪਛਾਣੇ ਜਾਂਦੇ ਮੀਡੀਆ ਸ਼ਖਸੀਅਤ ਸ਼੍ਰੀ ਪ੍ਰੀਤੀਸ਼ ਨਦੀ ਮੌਜੂਦ ਸਨ, ਦੌਰਾਨ ਸਟੇਲਰ ਇਟਰਨੇਸ਼ਨਲ ਆਰਟ ਫਾਉਂਡੇਸ਼ਨ ਦੀ ਸ਼੍ਰੀਮਤੀ ਅਨੀਤਾ ਚੌਧਰੀ ਨੇ ਦੱਸਿਆ ਕਿ ਇਸ ਲੜੀ ਦਾ ਪ੍ਰੀਮਿਅਰ 2011 ਵਿੱਚ ਦਿੱਲੀ ਦੇ ਨੇਸ਼ਨਲ ਗੈਲਰੀ ਆਫ ਮਾਡਰਨ ਆਰਟ ਵਿੱਚ ਹੋਇਆ ਸੀ ਜਿਸ ਦੇ ਬਾਅਦ ਪਹਿਲੀ ਵਾਰ ਇਸ ਨੂੰ ਹੋਰਨਾਂ ਥਾਵਾਂ ‘ਤੇ ਵਿਖਾਇਆ ਜਾਵੇਗਾ ਅਤੇ ਇਹ ਸਟੇਲਰ ਇਟਰਨੇਸ਼ਨਲ ਆਰਟ ਫਾਉਂਡੇਸ਼ਨ ਦਾ ਦੇਸ਼ ਦਾ ਪਹਿਲਾ ਵਿਆਪਕ ਸ਼ੋਕੇਸ ਹੋਵੇਗਾ।ਉਨਾਂ ਕਿਹਾ ਕਿ ਹਯਾਤ ਅੰਮ੍ਰਿਤਸਰ ਲਈ ਇਹ ਈਵੇਂਟ ਜ਼ਿਆਦਾ ਮਹੱਤਵ ਰੱਖਦਾ ਹੈ, ਜਿਸ ਵਿੱਚ ਮਹਿਮਾਨ ਵਜੋਂ ਅਹਿਮ ਸ਼ਖਸ਼ੀਅਤ ਸ਼੍ਰੀ ਪ੍ਰੀਤੀਸ਼ ਨਦੀ ਪਜ ਸਥਾਨਾਂ ਵਿਚੋਂ ਸਿਰਫ ਇਸ ਜਗ੍ਹਾ ਆ ਰਹੇ ਹਨ।ਉਨਾਂ ਕਿਹਾ ਕਿ ਪਰੇਸ਼ ਮੈਤੀ ਦੇ ਚਿੱਤਰਾਂ ਦੀ ਨੁਮਾਇਸ਼ 30 ਨਵਬਰ 2015 ਤੱਕ ਚੱਲੇਗੀ।ਦੇਸ਼ ਵਿੱਚ ਮੈਤੀ ਦੁਆਰਾ ਪਹਿਲੀ ਕੋਸ਼ਿਸ਼ ਹੈ, ਪਰ ਦੁਨੀਆ ਭਰ ਵਿੱਚ ਇਸ ਕਲਾਕਾਰ ਦੁਆਰਾ 70 ਤੋਂ ਜਿਆਦਾ ਪ੍ਰਦਰਸ਼ਨੀਆਂ ਕੀਤੀਆਂ ਗਈਆਂ ।
ਨੁਮਾਇਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰੇਸ਼ ਮੈਤੀ ਵਲੋਂ ਤਿਆਰ ਕੀਤਾ ਸ਼੍ਰਿਖਲਾ ਸ਼ੇਸ਼ ਲੇਨ-ਦ ਲਾਸਟ ਰਾਇਟਿਗ ਦੇ ਰੂਪ ਵਿੱਚ ਪ੍ਰਸਿੱਧ-ਆਪਣੇ ਜੀਵਨ ਦੇ ਅਤਮ ਮਹੀਨੀਆਂ ਵਿੱਚ ਸਨਮਾਨਿਤ ਕਵੀ ਅਤੇ ਨੋਬੇਲ ਇਨਾਮ ਜੇਤੂ ਅਤੇ ਕਲਾਕਾਰ ਰਵੀਂਦਰਨਾਥ ਟੈਗੋਰ ਦੁਆਰਾ ਲਿਖਤੀ 15 ਕਵਿਤਾਵਾਂ ਦਾ ਇੱਕ ਸਮੂਹ ਹੈ।ਇਹ ਲੜੀ 15 ਵੱਡੇ ਵਾਟਰਕਲਰ ਚਿੱਤਰ ਅਤੇ ਪ੍ਰੀਤੀਸ਼ ਨਦੀ ਦੁਆਰਾ ਅਗਰੇਜ਼ੀ ਵਿੱਚ ਅਨੁਵਾਦ ਕਵਿਤਾਵਾਂ ਤੋਂ ਬਣਿਆ ਹੈ।ਉਹਨਾਂ ਕਿਹਾ ਕਿ ਵਾਟਰਕਲਰ ਨਾ ਸਿਰਫ ਵਧੀਆ ਪੇਸ਼ਕਾਰੀ ਹੈ, ਬਲਕਿ ਇਸ ਲੜੀ ‘ਚ ਉਹ ਭਾਰਤ ਵਾਸੀਆਂ ਨੂੰ ਵੀ ਆਪਸ ਵਿੱਚ ਜੋੋੜਦਾ ਹੈ ।ਉਨਾਂ ਕਿਹਾ ਕਿਹਾ ਕਿ ਇਹ ਪਰਸਤੁਤੀ ਭਾਰਤ  ਦੇ 5 ਪ੍ਰਮੁੱਖ ਸ਼ਹਿਰਾਂ ਵਿੱਚ ਇਹ ਦਿਖਾਈ ਜਾਵੇਗੀ, ਕਿਉਂਕਿ ਮੈਤੀ ਨੇ ਸਮਾਨ ਰੂਪ ਵਲੋਂ ਸ਼ਕਤੀਸ਼ਾਲੀ ਚਿਤਰਾਤਮਕ ਵਿਆਖਾਵਾਂ ਤੋਂ ਪ੍ਰਸਤੁਤੀ ਨੂੰ ਸ਼ਾਨਦਾਰ ਬਣਾ ਦਿੱਤਾ ਹੈ।ਸਟੇਲਰ ਇਟਰਨੇਸ਼ਨਲ ਆਰਟ ਫਾਉਂਡੇਸ਼ਨ ਲੜੀ ਦੀ ਸਪੂਰਣਤਾ ਦਾ ਮਾਲਿਕ ਹੈ ਅਤੇ ਇਹ ਕੋਸ਼ਿਸ਼ ਭਾਰਤ ਵਿੱਚ ਹਯਾਤ ਹੋਟਲ ਦੁਆਰਾ ਵਿਵੇਚਿਤ ਹੈ।ਇਸ ਮੌਕੇ ਸ਼੍ਰੀ ਪ੍ਰੀਤੀਸ਼ ਨਦੀ ਨੇ ਕਿਹਾ ਕਿ ਡਾ. ਡਾ. ਰਵੀਂਦਰਨਾਥ ਟੈਗੋਰ  ਅਜਿਹੇ ਕਵ ਿਸਨ ਜਿੰਨਾਂ ਦੀਆਂ ਰਚਨਾਵਾਂ ਭਾਰਤ ਵਾਸੀਆਂ ਲਈ ਖਾਸ ਮਹੱਤਵ ਰੱਖਦੀਆਂ ਹਨ । ਉਨਾਂ ਕਿਹਾ ਕਿ ਉਨਾਂ ਦਅਿਾਂ ਕਵਿਤਾਵਾਂ ਵਿੱਚ ਖੁਸ਼ੀ ਹੈ, ਸੰਤੁਸ਼ਟੀ ਹੈ, ਤਾਕਤ ਅਤੇ ਉਤਸ਼ਾਹ ਝਲਕਦਾ ਹੈ।ਉਨਾਂ ਕਿਹਾ ਕਿ ਡਾ. ਰਵੀਂਦਰਨਾਥ ਟੈਗੋਰ  ਦਾ ਭਾਰਤ ਇਸੇ ਤਰਾਂ ਉਤਸ਼ਾਹ ਨਾਲ ਮੰਜ਼ਲਾਂ ਮਾਰਦਾ ਹੋਇਆ ਉਚਾਈਆਂ ਨੂੰ ਛੂੰਦਾ ਰਹੇਗਾ।
ਕਲਾਕਾਰ ਪਰੇਸ਼ ਮੈਤੀ ਨੇ ਦੱਸਿਆ ਕਿ ਉਹ ਇੱਕ ਵਾਰ ਗੁਰੂ ਨਗਰੀ ਅੰਮ੍ਰਿਤਸਰ ਆਏ ਸਨ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਪ੍ਰਬਵਿਤ ਹੋਏ ਸਨ ਅਤੇ ਉਨਾਂ ਨੂੰ ਇਛਾ ਸੀ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਆ ਕੇ ਇਸ ਅਜ਼ੀਮ ਧਾਰਮਿਕ ਤੇ ਪਵਿਤਰ ਸਥਾਨ ਨੂੰ ਚਿਤਰਣ ਅਤੇ ਹੁਣ ਉਨਾਂ ਨੂੰ ਇਥੇ ਆਉਣ ਦਾ ਮੌਕਾ ਮਿਲਿਆ ਹੈ, ਜਿਸ ਲਈ ਉਹ ਆਪਣੇ ਆਪ ਨੂੰ ਬਹੁਤ ਹੀ ਭਾਗਾਂਵਾਲਾ ਮੰਨਦੇ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply