Sunday, September 8, 2024

ਡੀ.ਏ.ਵੀ ਪਬਲਿਕ ਸਕੂਲ ਪ੍ਰਿੰਸੀਪਲ ਨੂੰ ਪ੍ਰਾਪਤ ਹੋਇਆ ਰਾਜ ਪੱਧਰੀ ਐਵਾਰਡ ਦਾ ਮਾਣ

PPN1808201506

ਅੰਮ੍ਰਿਤਸਰ, 18 ਅਗਤ (ਜਗਦੀਪ ਸਿੰਘ ਸੱਗੂ) ਆਰਿਆ ਰਤਨ ਸ਼੍ਰੀ ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਕਾਲਜ ਕਮੇਟੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਨੇ ਆਪਣਾ ਆਸ਼ੀਰਵਾਦ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੂੰ ਉਨ੍ਹਾਂ ਦੇ 15 ਅਗਸਤ 2015 ਨੂੰ ਰਾਜ ਪੱਧਰੀ ਅਵਾਰਡ ਪ੍ਰਾਪਤ ਕਰਨ ਤੇ ਭੇਜਿਆ ।
ਸਕੂਲ ਲਈ ਇਹ ਇਕ ਬੜੇ ਹੀ ਮਾਣ ਦੀ ਗੱਲ ਹੈ ਕਿ 69ਵੇਂ ਅਜ਼ਾਦੀ ਦਿਵਸ ਸਮਾਰੋਹ ਜਿਹੜਾ ਕਿ ਗਾਂਧੀ ਗਰਾਊਂਡ, ਅੰਮ੍ਰਿਤਸਰ ਵਿਖੇ ਹੋਇਆ ਵਿੱਚ ਪੰਜਾਬ ਸਰਕਾਰ ਵੱਲੋਂ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੂੰ ਰਾਜ ਪੱਧਰੀ ਅਵਾਰਡ ਨਾਲ ਸਨਮਾਨਿਆ ਗਿਆ।ਇਹ ਅਵਾਰਡ ਉਨ੍ਹਾਂ ਦੀ ਸਮਾਜਿਕ ਕੰਮਾਂ ਵਿੱਚ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਸ: ਪ੍ਰਕਾਸ਼ ਸਿੰਘ ਬਾਦਲ ਦੁਆਰਾ ਦਿੱਤਾ ਗਿਆ । ਉਨ੍ਹਾਂ ਨੂੰ ਲੋਕਾਂ ਵਿੱਚ ਸਮਾਜਿਕ ਮੁੱਦਿਆਂ ਦੇ ਬਾਰੇ ਜਾਗਰੁਕਤਾ ਪੈਦਾ ਕਰਨ ਲਈ ਇੱਕ ਪ੍ਰਸ਼ੰਸਾ ਪੱਤਰ ਨਕਦ ਅਵਾਰਡ ਅਤੇ ਸੋਨੇ ਦਾ ਤਮਗਾ ਦਿੱਤਾ ਗਿਆ।ਇਹ ਅਵਾਰਡ ਉਨ੍ਹਾਂ ਦੀ ਸਮਾਜ ਨੂੰ ਉਚਾ ਚੁੱਕਣ ਦੀ ਮਿਹਨਤ ਅਤੇ ਲਗਨ ਲਈ ਪ੍ਰਦਾਨ ਕੀਤਾ ਗਿਆ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਉਨ੍ਹਾਂ ਦੇ ਸਮਾਜ ਪ੍ਰਤੀ ਸ਼ਲਾਘਾਯੋਗ ਸੇਵਾਵਾਂ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਆਪਣੀਆਂ ਕੋਸ਼ਸ਼ਾਂ ਜਾਰੀ ਰੱਖਣ ਲਈ ਸ਼ੁੱਭਸ਼ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਦੇ ਨਿਰਦੇਸ਼ ਹੇਠ ਸਕੂਲ ਖ਼ੂਬ ਤਰੱਕੀ ਕਰੇ ।  ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਇਹ ਡੀ.ਏ.ਵੀ. ਭਾਈਚਾਰੇ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੇ ਇਸ ਨੂੰ ਬੜੀ ਨਿਮਰਤਾ ਨਾਲ ਸਵੀਕਾਰ ਕੀਤਾ।ਉਨ੍ਹਾਂ ਨੇ ਕਿਹਾ ਕਿ ਅਧਿਆਪਨ ਸਾਰੇ ਕਿੱਤਿਆਂ ਵਿਚੋਂ ਸਭ ਤੋਂ ਪਵਿੱਤਰ ਕਿੱਤਾ ਹੈ।ਉਹ ਸਿੱਖਿਅਕ ਹੋਣ ਂਚ ਬੜਾ ਮਾਣ ਮਹਿਸੂਸ ਕਰਦੇ ਹਨ ਅਤੇ ਸਮਾਜ ਦੇ ਚੰਗੇ ਲਈ ਹਮੇਸ਼ਾਂ ਕੰਮ ਕਰਦੇ ਰਹਿਣਗੇ ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply