ਫਾਜ਼ਿਲਕਾ, 17 ਅਪ੍ਰੈਲ(ਵਿਨੀਤ ਅਰੋੜਾ) – ਐਫ. ਸੀ. ਦੁਆਰਾ ਕੱਲ ਸਥਾਨਕ ਮੰਡੀ ਵਿੱਚ ਕਣਕ ਦੀ ਖਰੀਦ ਦਾ ਸ਼੍ਰੀ ਗਨੇਸ਼ ਕਰ ਦਿੱਤਾ ਗਿਆ । ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਏਜੰਸੀ ਦੁਆਰਾ ਪਹਿਲੇ ਦਿਨ 2500 ਕੁਵਿੰਟਲ ਕਣਕ ਦੀ ਖਰੀਦ ਕੀਤੀ ਗਈ। ਇਸ ਮੌਕੇ ‘ਤੇ ਸ੍ਰੀ ਭੁੱਲਰ ਵੱਲੋਂ ਕਿਸਾਨਾ ਨੂੰ ਮੰਡੀ ਵਿੱਚ ਸੁੱਕੀ ਕਣਕ ਲਿਆਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ‘ਤੇ ਹੋਰਨਾ ਤੋਂ ਇਲਾਵਾ ਆੜਤੀਆ ਯੁਨੀਅਨ ਦੇ ਪ੍ਰਧਾਨ ਅਵਿਨਾਸ਼ ਕਮਰਾ, ਸਰਿੰਦਰ ਕਮਰਾ, ਬੌਬੀ ਛਾਬੜਾ, ਮੰਡੀ ਸੁਪਰਵਾÎਇਜ਼ਰ ਅਸ਼ਵਨੀ ਕੁਮਾਰ, ਜਗਰੂਪ ਸਿੰਘ , ਵਰਿੰਦਰ ਕੁਮਾਰ, ਸੁਭਾਸ਼ ਚੰਦਰ, ਕਿਸਾਨ ਰਾਮ ਚੰਦਰ ਅਤੇ ਕਈ ਕਿਸਾਨ ਹਾਜਰ ਸਨ
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …