ਫ਼ਾਜ਼ਿਲਕਾ, 18 ਅਪ੍ਰੈਲ (ਵਿਨੀਤ ਅਰੋੜਾ)- ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਲੜਕੀਆਂ ਨੂੰ ਸਵੈ ਰੋਜ਼ਗਾਰ ਲਈ ਜਾਗਰੂਕ ਕਰਨ ਅਤੇ ਸਿਲਾਈ, ਕਢਾਈ ਅਤੇ ਪੇਂਟਿੰਗ ਦੇ ਕੰਮ ਦੀ ਸਿਖਲਾਈ ਦੇਣ ਲਈ ਅੱਜ ਫਾਜ਼ਿਲਕਾ ਉਪ-ਮੰਡਲ ਦੇ ਪਿੰਡ ਕੀੜਿਆਂ ਵਾਲੀ ‘ਚ ਪਿੰਡ ਵਾਸੀ ਸੁਖਵਿੰਦਰ ਸਿੰਘ ਦੇ ਘਰ ‘ਚ ਸਿਲਾਈ ਸੈਂਟਰ ਖੋਲਿਆ ਗਿਆ। ਸਿਲਾਈ ਸੈਂਟਰਾਂ ਦੀ ਸ਼ੁਰੂਆਤ ਪਿੰਡ ਕੀੜਿਆਂ ਵਾਲੀ ਦੇ ਪੰਚਾਇਤ ਮੈਂਬਰ ਹਰਜੀਤ ਸਿੰਘ ਨੇ ਰੀਬਨ ਜੋੜ ਕੇ ਕੀਤੀ। ਇਸ ਮੌਕੇ ਵਿੰਗ ਦੀ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ ਵਰਮਾ, ਪ੍ਰੀਤੀ ਕੁੱਕੜ ਅਤੇ ਸੋਨਮ ਠਕਰਾਲ, ਕਵਿਤਾ, ਵੀਨਾ ਅਤੇ ਹੋਰ ਯੂਥ ਵਿਰਾਂਗਨਾਵਾਂ ਹਾਜ਼ਰ ਸਨ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਮੁੱਖ ਮਹਿਮਾਨ ਪੰਚਾਇਤ ਮੈਂਬਰ ਹਰਜੀਤ ਸਿੰਘ ਨੇ ਕਿਹਾ ਕਿ ਯੂਥ ਵਿਰਾਂਗਨਾਵਾਂ ਵੱਲੋਂ ਸ਼ਹਿਰ ਦੇ ਨਾਲ ਨਾਲ ਉਪਮੰਡਲ ਦੇ ਪਿੰਡਾਂ ‘ਚ ਜ਼ਰੂਰਤਮੰਦ ਲੜਕੀਆਂ ਦੇ ਲਈ ਸਿਲਾਈ ਸੈਂਟਰ ਖੋਲਣੇ ਸ਼ਲਾਘਾ ਵਾਲਾ ਕੰਮ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਯੂਥ ਵਿਰਾਂਗਨਾਵਾਂ ਵੱਲੋਂ ਇਲਾਕੇ ‘ਚ ਲੋਕਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ। ਇਸ ਮੌਕੇ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ ਵਰਮਾ ਅਤੇ ਪ੍ਰੀਤੀ ਕੁੱਕੜ ਨੇ ਦੱਸਿਆ ਕਿ ਪਿੰਡ ਕੀੜਿਆਂ ਵਾਲੀ ‘ਚ ਖੋਲੇ ਗਏ ਸਿਲਾਈ ਸੈਂਟਰ ‘ਚ ਗੁਰਪ੍ਰੀਤ ਕੌਰ, ਰਮਨਦੀਪ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ ਹਰ ਰੋਜ਼ ਦੁਪਹਿਰ 3-00 ਤੋਂ ਸ਼ਾਮ 5-00 ਵਜੇ ਤੱਕ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ, ਕਢਾਈ ਅਤੇ ਪੇਂਟਿੰਗ ਦਾ ਕੰਮ ਸਿਖਾਉਣਗੀਆਂ। ਉਨਾਂ ਦੱਸਿਆ ਕਿ ਸਿਲਾਈ, ਕਢਾਈ ਅਤੇ ਪੇਂਟਿੰਗ ਦਾ ਕੰਮ ਸਿੱਖਣ ਲਈ 30 ਲੜਕੀਆਂ ਵੱਲੋਂ ਆਪਣਾ ਨਾਮ ਲਿਖਵਾਇਆ ਗਿਆ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …