
ਫਾਜਿਲਕਾ 18 ਅਪ੍ਰੈਲ ( ਵਿਨੀਤ ਅਰੋੜਾ ) : ਫਿਰੋਜਪੁਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਸੰਯੁਕਤ ਉਮੀਦਵਾਰ ਸ. ਸ਼ੇਰ ਸਿੰਘ ਘੁਬਾਇਆ ਦੇ ਪੱਖ ਵਿੱਚ ਵੋਟਾਂ ਦੀ ਅਪੀਲ ਕਰਣ ਲਈ ਖੇਤਰੀ ਵਿਧਾਇਕ ਅਤੇ ਸਿਹਤ ਮੰਤਰੀ ਚੌ ਸੁਰਜੀਤ ਕੁਮਾਰ ਜਿਆਣੀ ਵੱਲੋਂ ਅੱਜ ਖੇਤਰ ਕੇ ਵੱਖ ਵੱਖ ਪਿੰਡਾਂ ਵਿੱਚ ਵਰਕਰਾਂ ਨਾਲ ਬੈਠਕਾਂ ਦਾ ਆਯੋਜਨ ਕਰ ਕੇ ਉਨਾਂ ਨੂੰ ਚੋਣਾਂ ਲਈ ਸਖ਼ਤ ਮਿਹਨਤ ਕਰਣ ਦਾ ਐਲਾਨ ਕੀਤਾ ਅਤੇ ਵਰਕਰਾਂ ਦੀਆਂ ਚੋਣਾਂ ਦੇ ਸੰਬੰਧ ਵਿੱਚ ਡਿਊਟੀਆਂ ਲਗਾਈਆਂ ਗਈਆਂ । ਇਸ ਮੌਕੇ ਉਨਾਂ ਦੇ ਨਾਲ ਅਸ਼ੋਕ ਢਾਕਾ, ਰਾਮ ਕੁਮਾਰ ਸੁਨਾਰ, ਪ੍ਰੇਮ ਕੁਲਰੀਆ, ਸੋਹਨ ਲਾਲ ਡੰਗਰਖੇੜਾ, ਮਹਿੰਦਰ ਝੀਂਝਾ, ਮਨੋਜ ਝੀਂਝਾ, ਗੌਰਵ ਝੀਂਝਾ, ਸਰਪੰਚ ਕ੍ਰਿਸ਼ਣ ਲਾਲ ਅਤੇ ਹੋਰ ਭਾਜਪਾ ਨੇਤਾ ਮੌਜੂਦ ਸਨ । ਉਨਾਂ ਨੇ ਇਹ ਵੀ ਕਿਹਾ ਕਿ ਵਰਕਰ ਇੱਕਜੁਟ ਹੋਕੇ ਆਪਣੇ ਇਲਾਕੇ ਦੇ ਸਾਰੇ ਵੋਟਾਂ ਨੂੰ ਮੋਦੀ ਲਹਿਰ ਦੇ ਨਾਲ ਜੋੜਣ, ਤਾਂ ਜੋ ਮੋਦੀ ਸਰਕਾਰ ਆਉਣ ਤੇ ਗਰੀਬ ਲੋਕਾਂ ਦੀਆਂ ਸਮਸਿਆਵਾਂ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾ ਸਕੇ । ਬੀਤੇ ਸਾਲਾਂ ਦੇ ਦੌਰਾਨ ਕੇਂਦਰ ਵਲੋਂ ਪੇਂਡੂ ਖੇਤਰ ਵਿਚ ਰਹਿਣ ਵਾਲੀ ਜਨਤਾ ਦੇ ਹਿੱਤ ਲਈ ਕੁੱਝ ਵੀ ਨਹੀਂ ਕੀਤਾ ਗਿਆ । ਜਿਸ ਕਾਰਨ ਅੱਜ ਦੇਸ਼ ਦੀ ਜਨਤਾ ਦਾ ਮਨ ਕਾਂਗਰਸ ਸਰਕਾਰ ਤੋਂ ਉਠ ਚੁੱਕਿਆ ਹੈ । ਸ਼੍ਰੀ ਜਿਆਣੀ ਨੇ ਨਿਜੀ ਪ੍ਰੈਸ ਸਕੱਤਰ ਬਲਜੀਤ ਸਹੋਤਾ ਨੇ ਦੱਸਿਆ ਕਿ ਅੱਜ ਸ਼੍ਰੀ ਜਿਆਣੀ ਨੇ ਆਪਣੇ ਦੌਰੇ ਦੀ ਸ਼ੁਰੂਆਤ ਪਿੰਡ ਬੋਦੀਵਾਲਾ ਪੀਥਾ ਤੋਂ ਕੀਤੀ ਅਤੇ ਉਸ ਤੋਂ ਬਾਅਦ ਪਿੰਡ ਖੁਈਖੇੜਾ, ਕਬੂਲਸ਼ਾਹ, ਖੁੱਬਨ, ਹੀਰਾਂਵਾਲੀ, ਜੰਡਵਾਲਾ ਖਰਤਾ, ਬਣਵਾਲਾ ਹਨੂਵੰਤਾ, ਬੇਗਾਂਵਾਲੀ, ਕਿਕਰਵਾਲਾ ਰੂਪਾ, ਚੁਆੜਿਆਂ ਵਾਲੀ, ਕੌੜਿਆਂ ਵਾਲੀ, ਪੂਰਣ ਪੱਟੀ, ਪੈਚਾਂਵਾਲੀ, ਸਲੇਮਸ਼ਾਹ, ਨਵਾਂ ਸਲੇਮਸ਼ਾਹ, ਕਰਨੀਖੇੜਾ, ਮੰਡੀ ਹਜੂਰ ਸਿੰਘ, ਚਾਨਣ ਵਾਲਾ, ਮੁੱਠਿਆਂ ਵਾਲੀ, ਚੁਹੜੀਵਾਲਾ ਚਿਸ਼ਤੀ ਅਤੇ ਖਾਨਪੁਰ ਆਦਿ ਪਿੰਡਾਂ ਦਾ ਦੌਰਾ ਕਰ ਕੇ ਉੱਥੇ ਸ. ਘੁਬਾਇਆ ਦੇ ਪੱਖ ਵਿੱਚ ਵੋਟਾਂ ਦੀ ਅਪੀਲ ਕੀਤੀ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media