ਬਟਾਲਾ, 11 ਸਤੰਬਰ (ਨਰਿੰਦਰ ਸਿੰਘ ਬਰਨਾਲ)- 98 ਵੀਆਂ ਜ਼ਿਲਾ ਗੁਰਦਾਸਪੁਰ ਮਿਡਲ/ਹਾਈ ਅਤੇ ਸੈਕੰਡਰੀ ਖੇਡਾਂ ਵਿੱਚ ਤਾਰਾਗੜ੍ਹ ਸਕੂਲ ਨੇ ਹੁਣ ਤੱਕ 6 ਟਰਾਫੀਆਂ ਤੇ ਕਬਜ਼ਾ ਕੀਤਾ। ਇਹਨਾ ਖੇਡਾਂ ਵਿਦਿਆਰਥੀਆਂ ਨੇ ਏਕਤਾ ਤੇ ਅਨੂਸਾਸ਼ਨ ਦਾ ਸਬੂਤ ਦਿਤਾ ਹੈ, ਜਿਸ ਤਹਿਤ ।ਅੰਡਰ-14 ਲੜਕੇ ਟੇਬਲ ਟੈਨਿਸ – ਪਹਿਲੀ ਪੁਜ਼ੀਸ਼ਨ।ਅੰਡਰ-17 ਲੜਕੇ ਟੇਬਲ ਟੈਨਿਸ – ਦੂਸਰੀ ਪੁਜ਼ੀਸ਼ਨ।ਅੰਡਰ-19 ਲੜਕੇ ਟੇਬਲ ਟੈਨਿਸ- ਦੂਸਰੀ ਪੁਜ਼ੀਸ਼ਨ।ਅੰਡਰ-14 ਲੜਕੇ ਕਬੱਡੀ – ਦੂਸਰੀ ਪੁਜ਼ੀਸ਼ਨ। ਅੰਡਰ-14 ਲੜਕੀਆਂ ਟੇਬਲ ਟੈਨਿਸ – ਦੂਸਰੀ ਪੁਜ਼ੀਸ਼ਨ, ਅੰਡਰ-14 ਲੜਕੀਆਂ ਕਬੱਡੀ ਦੂਸਰੀ ਪੁਜ਼ੀਸ਼ਨ।ਅੱਠ ਬੱਚੇ ਸਟੇਟ ਖੇਡਾਂ ਲਈ ਚੁਣੇ ਗਏ। ਜ੍ਹਿਨਾਂ ਦੇ ਨਾਂਵਾਂ ਵਿਚ ,. ਸ਼ੁਭਕਰਨ ਸਿੰਘ- ਅੰਡਰ-19 ਲੜਕੇ ਟੇਬਲ ਟੈਨਿਸ,. ਅਰਸ਼ਦੀਪ ਸਿੰਘ- ਅੰਡਰ-17 ਲੜਕੇ ਟੇਬਲ ਟੈਨਿਸ, ਨਵਦੀਪ ਸਿੰਘ- ਅੰਡਰ-17 ਲੜਕੇ ਟੇਬਲ ਟੈਨਿਸ, ਪ੍ਰਭਜੀਤ ਸਿੰਘ- ਅੰਡਰ-14 ਲੜਕੇ ਟੇਬਲ ਟੈਨਿਸ,. ਆਰਜ਼ੂ- ਅੰਡਰ-14 ਲੜਕੇ ਟੇਬਲ ਟੈਨਿਸ, ਕੋਮਲਜੀਤ ਕੌਰ- ਅੰਡਰ-19 ਲੜਕੀਆਂ ਕਬੱਡੀ, ਕੋਮਲਪ੍ਰੀਤ ਕੌਰ-ਅੰਡਰ-14 ਲੜਕੀਆਂ ਕਬੱਡੀ, ਅਰਸ਼ਦੀਪ ਕੌਰ- ਅੰਡਰ-17 ਲੜਕੀਆਂ ਕਬੱਡੀ ਵਿਚ ਸਥਾਨ ਹਾਸਲ ਕੀਤਾ ਤੇ ਇਹਨਾ ਖਿਡਾਰੀਆਂ ਦੇ ਨਾਮ ਸਦਾ ਸਕੂਲ ਵਾਤਸੇ ਅਹਿਮ ਰਹਿਣਗੇ, ਜਿੰਨਾ ਨੇ ਸਕੂਲ ਵਾਤਸੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ।ਸਕੂਲ ਪਹੁੰਚਣ ਤੇ ਇਹਨਾਂ ਬੱਚਿਆਂ ਦਾ ਪ੍ਰਿੰਸੀਪਲ ਗੁਰਸ਼ਰਨਜੀਤ ਸਿੰਘ ਅਤੇ ਸਮੂਹ ਸਟਾਫ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।ਪ੍ਰਿੰਸੀਪਲ ਸ੍ਰੀ ਗੁਰਸ਼ਰਨ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਕੌਮ ਦਾ ਸਰਮਾਇਆ ਹੁੰਦੇ ਹਨ। ਇਹਨਾ ਵਿਚ ਹੀ ਪਿਆਰ ਦੇ ਏਕਤਾ ਦੀ ਭਾਵਨਾ ਹੁੰਦੀ ਹੈ, ਜਿੱਤ ਤੇ ਹਾਰ ਦੀ ਪਹਿਚਾਨ ਕਰਨ ਵਿੱਚ ਪੂਰੇ ਖਰੇ ਉਤਰਦੇ ਹਨ।ਉਪਰੋਰਤ ਕਾਮਯਾਬੀ ਵਿੱਚ ਲਖਵਿੰਦਰ ਸਿੰਘ ਢਿੱਲੋਂ ਲੈਕਚਰਾਰ, ਜਸਵਿੰਦਰ ਕੌਰ ਪੀ.ਟੀ.ਆਈ, ਸਰਬਜੀਤ ਕੌਰ ਡੀ.ਪੀ.ਈ, ਬਲਜਿੰਦਰ ਸਿੰਘ, ਸਰਫਰਾਜ਼ ਗਿੱਲ, ਜੰਗਜੀਤ ਸਿੰਘ, ਮਦਨ ਲਾਲ,ਵਾਈਸ ਪ੍ਰਿੰਸੀਪਲ ਗੁਰਮੀਤ ਕੌਰ ਦਾ ਸ਼ਲਾਘਾਯੋਗ ਯੋਗਦਾਨ ਰਿਹਾ।ਇਸ ਮੌਕੇ ਸਰਪੰਚ ਗੁਰਬਖਸ ਸਿੰਘ ਨੇ ਵਿਸ਼ੇਸ਼ ਤੌਰ ਤੇ ਸਕੂਲ ਪਹੁੰਚ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਭਵਿੱਖ ਵਿਚ ਵੀ ਪਿੰਡ ਵਾਸਤੇ ਕੋਸਿਸਾਂ ਕਰਦੇ ਰਹਿਣਗੇ ਤਾ ਇਹ ਮਾਣ ਸਨਮਾਨ ਵੱਡੇ ਪੱਧਰ ਤੇ ਕੀਤਾ ਜਾਵੇਗਾ।ਸਕੂਲ ਪ੍ਰਿੰਸੀਪਲ ਵੱਲੋ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …