Friday, November 22, 2024

ਕੈਪਟਨ ਦੱਸਣ ਕਿ ਉਸਦੀ ਪਾਰਟੀ ਨੇ ਕਿਉੰ ਬੰਦ ਕੀਤਾ ਕਿਸਾਨਾਂ ਦਾ ਮੁਆਵਜਾ – ਜੇਤਲੀ

PPN180410

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਚੋਣਾਂ ਦੇ ਮੌਕੇ ਕਿਸਾਨਾਂ ਦੇ ਲਈ ਮਗਰਮੱਛੀ ਹੰਜੂ ਵਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਪਾਰਟੀ ਕਿਸਾਨਾਂ ਨੂੰ ਇਹ ਦੱਸੇ ਕਿ ਤਾਰਬੰਧੀ ਦੇ ਪਾਰ ਪੈਂਦੀ ਜਮੀਨਾਂ ਤੇ ਮਿਲਣ ਵਾਲਾ ਮੁਆਵਜਾ ਕਿਉ ਬੰਦ ਕੀਤਾ ਗਿਆ। ਵਾਜਪਾਈ ਸਰਕਾਰ ਨੇ 3000 ਰੁਪਏ ਪ੍ਰਤੀ ਏਕੜ ਦੇਣਾ ਸ਼ੁਰੂ ਕੀਤਾ ਸੀ। ਮੰਹਿਗਾਈ ਦੇ ਚਲਦਿਆਂ ਮੁਆਵਜਾ ਵੱਧਣਾ ਚਾਹੀਦਾ ਸੀ ਜਾਂ ਬੰਦ ਹੋਣਾ ਚਾਹੀਦਾ ਸੀ। ਕਾਂਗਰਸ ਅਤੇ ਕੈਪਟਨ ਤੋਂ ਇਹ ਸਰਕਾਰ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਰੂਣ ਜੇਤਲੀ ਨੇ ਹਲਕਾ ਰਾਜਾਸਾਂਸੀ ਦੀ ਇੱਕ ਇਕੱਠ ਦੋਰਾਨ ਪੁਛਿਆ। ਕਿਸਾਨਾਂ ਅਤੇ ਪਿੰਡ ਵਾਸਿਆਂ ਦੇ ਭਾਰੀ ਇਕੱਠ ਵਿੱਚ ਸ਼੍ਰੀ ਜੇਤਲੀ ਨੇ ਪੁਛਿਆ ਕਿ ਕੈਪਟਨ ਅਮਰਿੰਦਰ ਸਿੰਘ ਅਮ੍ਰਿਤਸਰ ਦੇ ਪਿੰਡਾਂ ਵਿੱਚ ਘੁੰਮ ਘੁੰਮ ਕੇ ਉਹਨਾ ਦੇ ਹਿਤੈਸ਼ੀ ਬਣ ਰਹੇ ਹਨ। ਉਹ ਇਹ ਦੱਸਣ ਕਿ ਕੇਂਦਰ ਸਰਕਾਰ ਨੇ ਜੇਕਰ ਮੁਆਵਜਾ ਬੰਦ ਕੀਤਾ ਸੀ ਤੇ ਕਿਉਂ ਨਹੀਂ ਉਹਨਾ ਦੀ ਸਰਕਾਰ ਦੇ ਦੌਰਾਣ ਪੰਜਾਬ ਸਰਕਾਰ ਦੇ ਖਜਾਨੇ ਵਿੱਚੋਂ ਪੰਜਾਬ ਦੇ ਕਿਸਾਨਾਂ ਨੂੰ ਮੁਆਵਜਾ ਕਿਉਂ ਨਹੀਂ ਦਿੱਤਾ ਗਿਆ। ਜਦ ਕਿ ਅਕਾਲੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੀ ਯੁਪੀਏ ਸਰਕਾਰ ਵੱਲੋਂ ਮੁਆਵਜਾ ਬੰਦ ਕਰਣ ਦੇ ਬਾਵਜੂਦ ਵੀ ਆਪਣੇ ਪੰਜਾਬ ਸਰਕਾਰ ਦੇ ਫੰਡ ਵਿੱਚੋਂ ਅਮ੍ਰਿਤਸਰ 47 ਪਿੰਡਾਂ ਦੇ ਕਿਸਾਨਾ ਦੀ ਤਾਰਬੰਦੀ ਦੇ ਪਾਰ ਪੈਂਦੀ 3327 ਏਕੜ ਜਮੀਨਾਂ ਦੇ ਲਈ ਪਿਛਲੇ ਸਾਲ ਮੁਹੱਇਆ ਕਰਾਇਆ। ਬਾਦਲ ਸਰਕਾਰ ਨੇ ਤਾਂ ਉਸ ਵੇਲੇ ਇਹ ਵੀ ਏਲਾਨ ਕੀਤਾ ਸੀ ਕਿ ਚਾਹੇ ਕੇਂਦਰ ਸਰਕਾਰ ਮੁਆਵਜਾ ਦੇਵੇ ਜਾਂ ਨਾ ਦੇਵੇ ਹਰ ਸਾਲ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਇਹ ਰਾਹਤ ਰਾਸ਼ੀ ਨੂੰ ਜਾਰੀ ਰਖਿਆ ਜਾਵੇਗਾ।ਕਿਸਾਨਾ ਵਿੱਚ ਬੈਠ ਕੇ ਉਹਨਾ ਦੀਆਂ ਸਮਸਿਆਵਾਂ ਸੁਣਨੀਆਂ ਅਤੇ ਮਹਿਸੂਸ ਕਰਨੀਆਂ ਪੈਂਦਿਆਂ ਹਨ। ਤੱਦ ਜਾ ਕੇ ਅਕਾਲੀ ਭਾਜਪਾ ਸਰਕਾਰ ਦੀ ਤਰ੍ਹਾਂ ਕਿਸਾਨਾ ਦੀ ਚੈਂਪਿਅਨ ਸਰਕਾਰ ਕਹਲਾਇਆ ਜਾਂਦਾ ਹੈ। ਚੋਣਾਂ ਦੇ ਦਿੰਨਾਂ ਵਿੱਚ ਅਖਬਾਰੀ ਬਿਆਨਬਾਜੀ ਨਾਲ ਕੁੱਝ ਨਹੀਂ ਹੁੰਦਾ। ਇਸ ਮੌਕੇ ਤੇ ਹਲਕਾ ਇੰਚਾਰਜ ਵੀਰ ਸਿੰਘ ਲੋਪੋਕੇ, ਰਾਣਾ ਲੋਪੇਕ, ਪਰਮਿੰਦਰ ਸਿੰਘ, ਡੀਪੀ ਚੰਦਨ, ਅੰਮ੍ਰਿਤਪਾਲ ਸਿੰਘ ਨੰਬਰਦਾਰ, ਭਗੇਲ ਸਿੰਘ, ਸਰਪੰਚ ਜਤਿੰਦਰ ਸਿੰਘ ਆਦਿ ਮੌਜੂਦ ਸੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply