Sunday, November 8, 2026

ਮੰਚ ਛੱਡ ਖੇਤਾਂ ਚ ਪੁੱਜੇ ਜੇਤਲੀ, ਕਿਸਾਨਾਂ ਨਾਲ ਮੁਲਾਕਾਤ ਕੀਤੀ

PPN180411

ਅੰਮ੍ਰਿਤਸਰ, 18  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਅਚਾਨਕ ਹੀ ਕਿਸਾਨਾਂ ਨੂੰ ਮਿਲਣ ਖੇਤਾਂ ਚ ਪੁੱਜ ਗਏ। ਇੱਕ ਰੈਲੀ ਤੋਂ ਦੂਜੀ ਰੈਲੀ ਜਾਂਦੇ ਹੋਏ ਸ਼੍ਰੀ ਜੇਤਲੀ  ਧਾਰੀਵਾਲ ਉਧਰ ਪਿੰਡ ‘ਚ ਰੂਕ ਗਏ ਅਤੇ ਖੇਤੀ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਸਰਹੱਦ ਦੇ ਕੋਲ ਇੱਕ ਫਿਰਨੀ ਤੇ ਖੜੇ ਹੋ ਕੇ ਜੇਤਲੀ ਨੇ ਜਾਣਿਆ ਕਿ ਕਿਸ ਤਰਾਂ ਬੀਐਸਐਫ ਗੋਲੀਬਾਰੀ ਜਾਂ ਫੇਰ ਆਰਮੀ ਟ੍ਰੇਨਿੰਗ ਦੇ ਦੌਰਾਨ ਖੇਤੀ ਕਰਨ ਲਈ ਸਰਹੱਦ ਦੇ ਪਾਰ ਨਹੀਂ ਜਾਣ ਦਿੱਤਾ ਜਾਂਦਾ। ਉਹਨਾਂ ਨੇ ਕਿਸਾਨਾਂ ਨੂੰ ਇਹ ਵੀ ਭਰੋਸਾ ਦਵਾਇਆ ਕਿ ਜੋ ਮੁਆਵਜਾ ਕਾਂਗਰਸ ਦੀ ਸਰਕਾਰ ਵੱਲੋ ਬੰਦ ਕੀਤਾ ਗਿਆ ਹੈ ਉਸ ਨੂੰ ਐਨਡੀਏ ਦੀ ਸਰਕਾਰ ਆਉਣ ਤੇ ਤੁਰੰਤ ਹੀ ਬਹਾਲ ਕਰ ਦਿੱਤਾ ਜਾਵੇਗਾ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply