Wednesday, December 31, 2025

‘ਸਿੱਖ ਨਸਲਕੁਸ਼ੀ – ਜਖਮ ਅਜੇ ਵੀ ਅੱਲ੍ਹੇ’ ਪੁਸਤਕ ਤੇ ਵਿਚਾਰ ਚਰਚਾ

PPN180413

ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ)- ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਅਤੇ ਪੰਜਾਬੀਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਅਤੇ ਜਨਵਾਦੀ ਲੇਖਕ ਸੰਘ ਦੇਸਹਿਯੋਗ ਨਾਲ ਜਸਵੰਤ ਸਿੰਘ ਈਸੇਵਾਲ ਦੀ ਖੋਜ ਭਰਪੂਰ ਪੁਸਤਕ ਸਿੱਖ ਨਸਲਕੁਲਸ਼ੀ ਜਖਮ ਅਜੇਵੀ ਅੱਲ੍ਹੇਤੇ ਵਿਚਾਰ ਚਰਚਾ ਦਾ ਆਯੋਜਨ ਸਥਾਨਕ ਵਿਰਸਾ ਵਿਹਾਰ ਵਿਖੇ ਕੀਤਾ ਗਿਆ, ਜਿਸਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ੍ਰ: ਰੂਪ ਸਿੰਘ, ਹਰਮਹਿੰਦਰ ਸਿੰਘ ਬੇਦੀ, ਡਾ. ਅਨੂਪ ਸਿੰਘ,ਡਾ. ਇੰਦਰਜੀਤ ਸਿੰਘ ਗੋਗੋਆਣ, ਡਾ. ਜੋਗਿੰਦਰਕੈਰੋਂ, ਡਾ. ਚਮਕੌਰ ਸਿੰਘ ਅਤੇ ਪਰਮਿੰਦਰਜੀਤ ਆਦਿ ਵਿਦਵਾਨਾਂ ਨੇ ਸਾਂਝੀ ਰਾਏ ਵਿੱਚਕਿਹਾ ਕਿ ਅੱਜ ਦੀ ਚਰਚਾ ਅਧੀਨ ਇਤਿਹਾਸਕ ਕਿਤਾਬ ਜਿੱਥੇ ਜੂਨ 1984 ਅਤੇ ਨਵੰਬਰ 1984 ਦੇਸਿੱਖ ਕਤਲੋਗਾਰਤ ਬਾਰੇ ਜਾਣਕਾਰੀ ਦਿੰਦੀ ਹੈ, ਉਥੇ ਸਿੱਖਾਂ ਦੇ ਹੋਏ ਪਰਿਵਾਰਕ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਘਾਣ ਦੀ ਨਿਸ਼ਾਨਦੇਹੀ ਵੀ ਕਰਦੀ ਹੈ। ਵਿਦਵਾਨਾਂ ਇਹ ਵੀ ਕਿਹਾ ਕਿ 30 ਵਰ੍ਹੇ ਪਹਿਲਾਂ ਵਾਪਰੇ ਇਸ ਘਿਨੋਣੇ ਵਰਤਾਰੇ ਦਾ ਅਸਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰਤੇ ਲੋਕਾਂ ਚ ਪਿਆ ਹੈ। ਇਹੀ ਕਾਰਣ ਹੈ ਕਿ 21ਵੀਂ ਸਦੀ ਦੇ ਪਹਿਲੇ ਦਹਾਕੇ ਚ ਵੀਮਨੁੱਖਤਾ ਵਿਰੋਧੀ ਵਾਪਰੇ ਨੀਲਾ ਤਾਰਾ ਅਪਰੇਸ਼ਨ ਅਤੇ ਸਿੱਖ ਵਿਰੋਧੀ ਦੰਗਿਆਂ ਦੇ ਕਈ ਹੋਰਪਹਿਲੂ ਵੀ ਲੋਕਾਂ ਸਾਹਮਣੇ ਆ ਰਹੇ ਹਨ। ਇੰਨ੍ਹਾਂ ਹੋਲਨਾਕ ਘਟਨਾਵਾਂ ਨੂੰ ਸੀਮਤ ਸਾਧਨਾਂਅਤੇ ਵਡੇਰੀ ਉਮਰ ਚ ਪੁਸਤਕ ਦੇ ਰੂਪ ਵਿੱਚ ਪੇਸ਼ ਕਰਨ ਦੇ ਕਾਰਜ ਦੀ ਜਸਵੰਤ ਸਿੰਘ ਈਸੇਵਾਲਦੀ ਸਹਾਰਨਾ ਕੀਤੀ ਗਈ। ਇਸ ਸਮੇਂ ਦੇਵ ਦਰਦ, ਦੀਪ ਦਵਿੰਦਰ ਸਿੰਘ, ਟੀ.ਐਸ. ਰਾਜਾ, ਮਲਵਿੰਦਰ, ਹਜ਼ਾਰਾ ਸਿੰਘ ਚੀਮਾ, ਰਾਜ ਕੁਮਾਰ ਰਾਜ, ਮੁਖਤਾਰ ਗਿੱਲ, ਜਗਤਾਰ ਗਿੱਲ, ਦਲਬੀਰਸਿੰਘ ਨਠਵਾਲ, ਜਸਵੰਤ ਹਾਂਸ, ਕੁਲਬੀਰ ਸਿੰਘ ਸੂਰੀ, ਭੁਪਿੰਦਰ ਸਿੰਘ ਮੱਟੂ, ਦਰਸ਼ਨ ਕੌਰ, ਹਰਭਜਨ ਖੇਮਕਰਨੀ, ਜਸਬੀਰ ਕੌਰ, ਬਲਵਿੰਦਰ ਗੰਭੀਰ, ਸੁਰਿੰਦਰ ਨਿਮਾਣਾ, ਸੰਧੂ ਬਟਾਲਵੀ ਆਦਿਤੋਂ ਇਲਾਵਾ ਵੱਡੀ ਗਿਣਤੀ ਚ ਸ਼੍ਰੋਮਣੀ ਕਮੇਟੀ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।


Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply