ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਦੂਜੀ ਪਾਤਸ਼ਾਹੀ ਸ੍ਰੀ ਗੁਰੁ ਅੰਗਦ ਦੇਵ ਜੀ ਅਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੁ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਤੇ ਪਵਿੱਤਰ ਦਿਹਾੜੇ ਤੇ’ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਇਕ ਨਵੀਂ ਪ੍ਰਾਪਰਟੀ ਦਾ ਐਚ.ਕੇ 52 ਰਣਜੀਤ ਐਵੀਨਿਊ ਵਿਖੇ ਉਦਘਾਟਨ ਕੀਤਾ ਗਿਆ। ਇਸ ਸ਼ੁੱਭ ਅਵਸਰ ਮੌਕੇ ਗੁਰੁ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਸੀ੍ਰ ਗੁਰੁ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿਚ ਇਕ ਧਾਰਮਿਕ ਸਮਾਗਮ ਰੱਖਿਆ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਚੱਢਾ ਪਰਿਵਾਰ ਨੂੰ ਵਧਾਈ ਅਤੇ ਅਸੀਸ ਦੇਣ ਲਈ ਸਮਾਗਮ ਵਿਚ ਵਿਸ਼ੇਸ਼ ਤੌਰ ਤੇ’ ਪੁੱਜੇ ਅਤੇ ਭਾਈ ਬਲਦੇਵ ਸਿੰਘ ਦੇ ਰਾਗੀ ਜੱਥੇ ਵਲੋਂ ਰਸਭਿੰਨੇ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੀ੍ਰ ਹਰਿਮੰਦਰ ਸਾਹਿਬ ਦੇ ਮੁੱਖ ਅਰਦਾਸੀਏ ਸ: ਰਾਜਦੀਪ ਸਿੰਘ ਜੀ ਵਲੋਂ ਇਸ ਨਵੀ ਪ੍ਰਾਪਰਟੀ ਦੀ ਤਰੱਕੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਅਤੇ ਸ: ਤਜਿੰਦਰ ਸਿੰਘ, ਪਗੜੀ ਹਾਊਸ ਵਲੋਂ ਰਸਭਿੰਨੀ ਇਲਾਹੀ ਬਾਣੀ ਵਿਚ ਸਵੈਯੇ ਪੜ੍ਹੇ ਗਏ। ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ: ਚਰਨਜੀਤ ਸਿੰਘ ਚੱਢਾ ਜੋ ਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਸ਼ਹਿਰ ਵਿਚ ਅਜਿਹੇ ਨਿਵੇਕਲੇ ਆਧੂਨਿਕ ਸਹੂਲਤਾਂ ਨਾਲ ਲੈਸ ਵਾਤਾਨੂਕੂਲਿਤ ਰਿਜ਼ੋਰਟ ਵਿਚ ੭੦੦-੮੦੦ ਤੱਕ ਦਾ ਇਕੱਠ ਬੜੀ ਅਸਾਨੀ ਨਾਲ ਕੀਤਾ ਜਾ ਸਕਦਾ ਹੈ। 2 ਵੱਡੇ ਹਾਲ, ਓਪਨ ਟੈਰਿਸ ਹਾਲ, ਸਪੈਸ਼ਲ ਮੈਰਿਜ ਰੂਮ ਨਾਲ ਸੱਜੀ ਹੋਈ ਇਹ ਪ੍ਰਾਪਰਟੀ ਸ਼ਹਿਰ ਦੇ ਪਾਸ਼ ਇਲਾਕੇ ਵਿਚ ਹੋਣ ਕਰਕੇ ਸਹਿਰ ਵਾਸੀਆਂ ਲਈ ਵਧੀਆ ਸਹੂਲੀਅਤ ਦਾ ਕੇਂਦਰ ਮੰਨਿਆ ਜਾ ਸਕਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਮੇਅਰ ਬਖਸ਼ੀ ਰਾਮ ਅਰੋੜਾ, ਸ: ਰਜਿੰਦਰ ਮੋਹਨ ਸਿੰਘ ਛੀਨਾ, ਸੈਕਟਰੀ ਖਾਲਸਾ ਕਾਲਜ, ਅੰਮ੍ਰਿਤਸਰ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ, ਕਮਿਸ਼ਨਰ ਪੁਲਿਸ ਸ: ਜਤਿੰਦਰ ਸਿੰਘ ਔਲਖ, ਕਮਿਸ਼ਨਰ ਨਗਰ ਨਿਗਮ ਸ: ਡੀ.ਪੀ.ਐਸ. ਖਰਬੰਦਾ, ਸ: ਹਰਿੰਦਰਪਾਲ ਸਿੰਘ, ਐਸੀਸਟੈਂਠ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ, ਰਿਟਾਂ. ਡੀ. ਸੀ. ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਸ: ਅਸ਼ੋਕ ਭਾਟਿਆ, ਡਾ: ਏ. ਐਸ. ਬਰਾੜ, ਵੀ. ਸੀ, ਪ੍ਰਿੰਸੀਪਲ ਸੁਖਬੀਰ ਕੌਰ ਮਾਹਲ, ਮਿਸਿਜ਼ ਜੇਤਲੀ ਸਹਿਤ ਚੀਫ ਖਾਲਸਾ ਦੀਵਾਨ ਦੀਆਂ ਉੱਘੀਆਂ ਸ਼ਖਸੀਅਤਾਂ ਡਾ: ਸੰਤੋਖ ਸਿੰਘ, ਵਾਈਸ ਪ੍ਰੈਜ਼ੀਡੈਂਟ, ਸ: ਨਿਰਮਲ ਸਿੰਘ, ਰੈਜ਼ੀਡੈਂਟ ਪ੍ਰੈਜ਼ੀਡੈਂਟ, ਸ: ਨਰਿੰਦਰ ਸਿੰਘ ਖੁਰਾਣਾ, ਸਕੱਤਰ, ਸ: ਹਰਮਿੰਦਰ ਸਿੰਘ, ਐਡੀਸ਼ਨਲ ਆਨਰੇਰੀ ਸਕੱਤਰ, ਸ: ਜਸਵਿੰਦਰ ਸਿੰਘ ਐਡਵੋਕੇਟ, ਸ: ਇੰਦਰਪੀ੍ਰਤ ਸਿੰਘ ਚੱਢਾ, ਸ; ਸਰਬਜੀਤ ਸਿੰਘ, ਸ: ਦਲਜੀਤ ਸਿੰਘ, ਪ੍ਰਿੰਸੀਪਲ ਖਾਲਸਾ ਕਾਲਜ, ਡਾ: ਧਰਮਵੀਰ ਸਿੰਘ, ਡਾਇਰੈਕਟਰ ਐਜੂਕੇਸ਼ਨ, ਸ: ਲਖਬੀਰ ਸਿੰਘ ਖਿਆਲਾ, ਡਿਪਟੀ ਡਾਇਰੈਕਟਰ, ਸਪੋਰਟਸ ਸਮੇਤ ਹੋਰ ਉੱਘੀਆਂ ਸ਼ਖਸੀਅਤਾਂ ਚੱਢਾ ਸਾਹਿਬ ਨੂੰ ਵਧਾਈ ਦੇਣ ਲਈ ਪੁੱਜੀਆਂ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …