ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੀ. ਐਸ. ਸੀ. ਨਾਨ ਮੈਡੀਕਲ ਭਾਗ-ਤੀਸਰੇ ਦੀਆਂ ਵਿਦਿਆਰਥਣਾਂ ਆਸ਼ਵੀਨ ਢੀਂਗਰਾ ਤੇ ਸੇਵੀ ਅਟਾਰੀ ਅਤੇ ਨਾਨ ਮੈਡੀਕਲ ਭਾਗ ਪੰਜਵੇਂ ਦੀ ਵਿਦਿਆਰਥਣ ਆਸਥਾ ਅਗਰਵਾਲ ਨੇ ਖਾਲਸਾ ਕਾਲਜ ਵਲੋਂ ਆਯੋਜਿਤ ਅੰਤਰ ਕਾਲਜ ਮੈਥੇਮੈਟੀਕ ਡਿਬੇਟ/ਡੈਕਲਾਮੇਸ਼ਣ ਪ੍ਰਤਿਯੋਗਤਾ ਵਿਚ ਤੀਸਰਾ ਸਥਾਨ ਹਾਸਿਲ ਕੀਤਾ। ਐਪਲੀਕੇਸ਼ਨ ਆਫ਼ ਮੈਥੇਮੈਟੀਕਸ ਵਿਸ਼ੇ ‘ਤੇ ਕਰਵਾਏ ਗਏ ਡੈਕਲਾਮੇਸ਼ਨ ਵਿੱਚ ਕਈ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਹੋਏ, ਜਿਨ੍ਹਾਂ ਵਿਚੋਂ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੀ ਆਸ਼ਵੀਨ, ਸੇਵੀ ਅਤੇ ਆਸਥਾ ਨੇ ਅਹਿਮ ਪੁਜੀਸ਼ਨ ਹਾਸਲ ਕੀਤੀ।ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭ ਇੱਛਾਵਾਂ ਵੀ ਦਿੱਤੀਆਂ।ਮੈਥੇਮੈਟੀਕਸ ਵਿਭਾਗ ਦੇ ਮੁੱਖੀ ਸ਼੍ਰੀ ਮਤੀ ਮੰਜੂ ਦੁੱਗਲ ਅਤੇ ਅਧਿਆਪਕ ਈਨੂੰ ਗੁਪਤਾ ਨੇ ਬੱਚੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …