Friday, October 18, 2024

 ਫੋਰਸ ਵਲੋਂ ਕਮਰਸ਼ੀਅਲ ਵਾਹਣ ਟਰੈਕਸ ਏ.ਸੀ ਡੀਲੈਕਸ ਲਾਂਚ

PPN2309201507

ਅੰਮ੍ਰਿਤਸਰ, 23 ਸਤੰਬਰ (ਗੁਰਚਰਨ ਸਿੰਘ) – ਸਥਾਨਕ ਜੀ.ਟੀ. ਰੋਡ ਸਥਿਤ ਕਰਨ ਮੋਟਰਜ ਵਿਖੇ ਕਮਰਸ਼ੀਅਲ ਵਾਹਣ ਨਿਰਮਾਤਾ ਕੰਪਨੀ ਫੋਰਸ ਮੋਟਰਜ ਵੱਲੋਂ ਯਾਤਰੀ ਵਾਹਣ ਟਰੈਕਸ ਡੀਲਕਸ ਏ.ਸੀ ਮਾਡਲ ਅੰਮ੍ਰਿਤਸਰ ਵਿਖੇ ਲਾਂਚ ਕੀਤਾ ਗਿਆ।ਡੀਲਰ ਕਰਨ ਮੋਟਰਜ਼ ਵਿਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਟਰੈਕਸ ਡੀਲੈਕਸ ਉਪਰੋਂ ਪਰਦਾ ਹਟਾਉਣ ਦੀ ਰਸਮ ਚੀਫ ਖਾਲਸਾ ਦੀਵਾਨ ਦੇ ਹਰਮਿੰਦਰ ਸਿੰਘ ਤੇ ਡਾ. ਧਰਮਵੀਰ ਸਿੰਘ ਵੱਲੋਂ ਨਿਭਾਈ ਗਈ।ਜਿੰਨ੍ਹਾਂ ਦਾ ਸ਼ੋਅਰੂਮ ਵਿੱਚ ਪੁੱਜਣ ‘ਤੇ ਚੇਅਰਮੈਨ ਕੁਲਵਿੰਦਰ ਸਿੰਘ ਅਰੋੜਾ ਵੱਲੋਂ ਸਵਾਗਤ ਕੀਤਾ ਗਿਆ।ਟਰੈਕਸ ਡੀਲੈਕਸ ਬਾਰੇ ਜਾਣਕਾਰੀ ਦਿੰਦਿਆਂ ਕੰਪਨੀ ਦੇ ਡਿਪਟੀ ਡਵੀਜ਼ਨਲ ਮੈਨੇਜਰ ਜੈਦੀਪ ਸਿੰਘ ਦੇਸਾਈ ਟਰੈਕਸ ਡੀਲਕਸ ਵਿੱਚ ਜਿੱਥੇ ਬਿਹਤਰੀਨ ਤੇ ਸ਼ਕਤੀਸ਼ਾਲੀ ਏਅਰ ਕੰਡੀਸ਼ਨਿੰਗ ਦੀ ਸਹੂਲਤ ਹੈ, ਖਰਾਬ ਸੜਕਾਂ ਅਤੇ ਲੰਬੀ ਦੂਰੀ ਦੀ ਯਾਤਰਾ ਸੁਖਦ ਤੇ ਅਰਾਮਦਾਇਕ ਹੁੰਦੀ ਹੈ।ਉਨ੍ਹਾਂ ਕਿਹਾ ਕਿ ਟਰੈਕਸ ਡੀਲੈਕਸ ਵਿੱਚ ਮਰਸਡੀਜ਼ ਓ.ਐਮ. 616 ਦਾ 26 ਲੀਟਰ ਵਾਲਾ 80 ਹਾਰਸਪਾਵਰ ਦਾ ਇੰਜਣ ਹੈ। ਅਰਾਮਦਾਇਕ ਕੁਸ਼ਨ ਦੀਆਂ ਸੀਟਾਂ ਹਨ ਅਤੇ ਹੋਰ ਲੋੜੀਂਦੀਆਂ ਸੁੱਖ ਸਹੂਲਤਾਂ ਨਾਲ ਲੈਸ ਗੱਡੀ ਵਿੱਚ ਡਰਾਈਵਰ ਤੋਂ ਇਲਾਵਾ 12 ਸਵਾਰੀਆਂ ਬੈਠ ਸਕਦੀਆਂ ਹਨ, ਜੋ ਕਮਰਸ਼ੀਅਲ ਟੈਕਸੀ ਚਾਲਕਾਂ ਲਈ ਲਾਭਦਾਇਕ ਵਾਹਣ ਹੈ।ਡਿਪਟੀ ਜਨਰਲ ਮੈਨੇਜਰ ਅਜੇ ਬਾਂਸਲ ਨੇ ਦੱਸਿਆ ਕਿ ਇਹ ਕਮਰਸ਼ੀਅਲ ਟਰੈਕਸ ਡੀਲੈਕਸ ਏ.ਸੀ ਪੂਰੀ ਤਰ੍ਹਾਂ ਦੇਸ਼ ਵਿੱਚ ਵਿਕਸਿਤ ਪਹਿਲੀ ਮਲਟੀ ਯੂਟਿਲਟੀ ਸਵਦੇਸ਼ੀ ਵਾਹਣ ਹੈ,ਜਿਸ ਦੀ ਐਕਸ ਸ਼ੋਅਰੂਮ ਕੀਮਤ 895000/- ਹੈ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਪਹਿਲਾਂ ਪੰਜਾਬ ਵਿੱਚ ਇਸ ਤੋਂ ਪਹਿਲਾਂ ਬਠਿੰਡਾ ਤੇ ਮਲੋਟ ਵਿੱਚ ਟਰੈਕਸ ਡੀਲੈਕਸ ਲਾਂਚ ਕੀਤੀ ਜਾ ਚੁੱਕੀ ਹੈ।ਇਹ ਗੱਡੀ ਖਰੀਦਣ ਲਈ ਲੋਨ ਦੀ ਸਹੂਲਤ ਵੀ ਉਪਲੱਬਧ ਹੈ।ਇਸ ਮੌਕੇ ਮਿਸਟਰ ਪਾਟਿਲ ਤੋਂ ਇਲਾਵਾ ਕਾਫੀ ਗਿਣਤੀ ਵਿੱਚ ਟੂਰਿਸਟ ਟੈਕਸੀ ਡਰਾਈਵਰ ਵੀ ਮੌਜੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply