Saturday, March 15, 2025
Breaking News

ਸਾਰਾਗੜੀ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਕੋਟੀਆਂ ਵੰਡੀਆਂ

 

Photo10ਅੰਮ੍ਰਿਤਸਰ, 30 ਜਨਵਰੀ (ਜਸਬੀਰ ਸਿੰਘ ਸੱਗੂ)- ਸਰਬ ਸਿੱਖਿਆ ਅਭਿਆਨ ਦੇ ਸਹਿਯੋਗ ਨਾਲ ਸਾਰਾਗੜੀ ਸਰਕਾਰੀ ਹਾਈ ਸੈਕੰਡਰੀ ਸਕੂਲ, ਜੀ.ਟੀ. ਰੋਡ ਅੰਮ੍ਰਿਤਸਰ ਵਿਖੇ ਇਕ ਹੋਏ ਸਾਦੇ ਸਮਾਗਮ ਦੌਰਾਨ ਸਿੱਖਿਆ ਅਭਿਆਨ ਵੱਲੋਂ ਆਈ ਗ੍ਰਾਂਟ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਗਰੀਬ ਪਰਿਵਾਰਾਂ ਨਾਲ ਸਬੰਧਤ ਕਰੀਬ ੪੦ ਬੱਚਿਆਂ ਨੂੰ ਗਰਮ ਕੋਟੀਆਂ, ਉੱਨ ਦੀਆਂ ਟੋਪੀਆਂ, ਬੂਟ, ਪੈਂਟ ਤੇ ਕਮੀਜਾਂ ਆਦਿ ਵੰਡੀਆਂ ਗਈਆਂ। ਜਿਕਰਯੋਗ ਹੈ ਕਿ ਇਸ ਸਹੂਲਤ ਲਈ ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਆਪਣੀ ਜੇਬ ਵਿਚੋਂ ਵੀ ਪੰਜ ਹਜ਼ਾਰ ਰੁਪਏ ਦਿੱਤੇ। ਪ੍ਰਿੰਸੀਪਲ ਬਲਵਿੰਦਰ ਸਿੰਘ ਅਤੇ ਮੈਨੇਜਮੈਂਟ ਕਮੇਟੀ ਦੇ ਚੇਅਰ ਪਰਸਨ ਭੁਪਿੰਦਰ ਸਿੰਘ ਰਾਹੀ, ਵਾਈਸ ਚੇਅਰ ਪਰਸਨ ਬੀਬੀ ਵਰਿੰਦਰ ਕੌਰ ਦੇ ਯਤਨਾ ਸਦਕਾ ਬਚਿਆਂ ਲਈ ਇਸ ਸਹੂਲਤ ਦਾ ਪ੍ਰਬੰਧ ਕੀਤਾ ਗਿਆ। ਇਸ ਸਮੇਂ ਵਾਈਸ ਚੇਅਰ ਪਰਸਨ ਨੇ ਗਰੀਬ ਬੱਚਿਆਂ ਨੂੰ ਹੋਰ ਲੋੜਾਂ ਵਾਸਤੇ ਆਪਣੀ ਜੇਬ ਵਿਚੋਂ ਨਿੱਝੀ ਤੌਰ ਤੇ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਵੀ ਸਕੂਲ ਨੂੰ ਭੇਂਟ ਕੀਤੀ ਗਈ। ਇਸ ਸਮੇਂ ਕਮੇਟੀ ਦੇ ਮੈਂਬਰ ਜਗਤਾਰ ਸਿੰਘ, ਕੁਲਬੀਰ ਕੌਰ, ਵਿਜੈ ਕੁਮਾਰ, ਅਮਰੀਕ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …

Leave a Reply