ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ)- ਸਥਾਨਕ ਸੁਲਤਾਨਵਿੰਡ ਰੋਡ ਸਥਿਤ ਸ੍ਰੀ ਗੁਰੁ ਨਾਨਕ ਦੇਵ ਜੀ,ਬਾਲਾ ਜੀ, ਭਾਈ ਮਰਦਾਨਾਂ ਜੀ ਬਿਰਧ ਘਰ, ਫ੍ਰੀ ਹਸਪਤਾਲ ਫ੍ਰੀ ਕੰਪਿਉਟਰ ਅਤੇ ਸਿਲਾਈ ਸੈਂਟਰ ਵਿਖੇ ਹਰ ਸਾਲ ਦੀ ਤਰ੍ਹਾਂ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੋਕੇ ਗਰੀਬ ਤੇ ਲੋੜਵੰਦ ਪੰਜ ਅਪਾਹਜ ਵਿਅਕਤੀਆਂ ਨੂੰ ਟਰਾਈ ਸਾਈਕਲ, 37 ਸਿਲਾਈ ਮਸ਼ੀਨਾਂ, 16 ਪੱਖੇ ਅਤੇ 400 ਦੇ ਕਰੀਬ ਕੰਬਲ ਵੰਡੇ ਗਏ[ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਨਰੇਸ਼ ਸ਼ਰਮਾਂ ਨੇ ਸਥਾਨਕ ਭਾਜਪਾ ਆਗੂ ਮਾਸਟਰ ਸੁਰਿੰਦਰ ਪਾਲ ਸਿੰਘ ਵਲੋਂ ਚਲਾਏ ਜਾ ਰਹੇ ਬਿਰਧ ਘਰ ਵਿੱਚ ਬਜੁਰਗਾਂ ਦੀ ਦੇਖ ਭਾਲ ਤੇ ਉਨਾਂ ਦੀ ਸਾਂਭ ਸੰਭਾਲ ਨੂੰ ਸ਼ਲਾਘਾਯੋਗ ਕਦਮ ਦੱਸਿਆ [ ਉਨਾਂ ਕਿਹਾ ਕਿ ਹਜਾਰਾਂ ਲੜਕੀਆਂ ਇਥੋਂ ਸਿਲਾਈ ਕਢਾਈ ਅਤੇ ਕਪਿਊਟਰ ਸਿੱਖ ਕੇ ਆਪਣਾ ਅਤੇ ਆਪਣੇ ਪ੍ਰੀਵਾਰ ਦਾ ਪੇਟ ਪਾਲ ਰਹੀਆਂ ਹਨ [ਇਸ ਮੋਕੇ ਭਾਜਪਾ ਜਨਰਲ ਸੈਕਟਰੀ ਸੁਰਿੰਦਰ ਕੁਮਾਰ ਸ਼ਰਮਾ, ਭਗਤ ਹਰਬੰਸ ਲਾਲ,ਬਲਵਿੰਦਰ ਬੱਬਾ, ਤੇਜਿੰਦਰ ਬਾਵਾ, ਮੰਡਲ ਪ੍ਰਧਾਨ ਰਾਕੇਸ਼ ਖੌਸਲਾ, ਹਰੀ ਸਿੰਘ, ਬਚਿੱਤਰ ਸਿੰਘ, ਜਗਦੀਸ਼ ਸਿੰਘ, ਇੰਦਰਜੀਤ ਸਿੰਘ, ਬਲਵੰਤ ਸਿੰਘ ਤੇ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਮੋਜੂਦ ਸਨ [
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …