Wednesday, May 22, 2024

ਜੇਤਲੀ ਦੀ ਜਿੱਤ, ਅੰਮ੍ਰਿਤਸਰ ਦੀ ਜਿੱਤ- ਮਨੋਜ ਤਿਵਾਰੀ

ਪ੍ਰਵਾਸੀ ਸੈਲ ਦੀ ਰੈਲੀ ‘ਚ ਸ਼੍ਰੀ ਜੇਤਲੀ ਦੇ ਲਈ ਵੋਟ ਮੰਗਣ ਪਹੁੰਚੇ ਭੋਜਪੁਰੀ ਕਲਾਕਾਰ

PPN210402

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ)-  ਸ਼੍ਰੀ ਅਰੁਣ ਜੇਤਲੀ ਜੀ ਦੀ ਜਿੱਤ ਹੀ ਅੰਮ੍ਰਿਤਸਰ ਦੀ ਅਸਲੀ ਜਿੱਤ ਹੈ, ਇਸ ਵਾਰੀ ਦੇਸ਼ ਨਿਰਮਾਣ ਦੇ ਲਈ ਵੋਟ ਕਰੋ ਅਤੇ ਆਪਣੇ ਫ਼ਰਜ਼ ਦੇ ਬਦਲੇ ‘ਚ ਹੱਕ ਪਾਓ। ਉਪਰੋਕਤ ਸ਼ਬਦਾ ਦਾ ਪ੍ਰਗਟਾਵਾ ਭੋਜਪੁਰੀ ਕਲਾਕਾਰ ਅਤੇ ਬੀਜੇਪੀ ਦੇ ਦਿੱਲੀ ਤੋ ਉਮੀਦਵਾਰ ਮਨੋਜ ਤਿਵਾਰੀ ਨੇ ਅਕਾਲੀ ਭਾਜਪਾ ਦੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਆਯੋਜਿਤ ਰੈਲੀ ਦੇ ਦੋਰਾਨ ਕੀਤਾ। ਇਸ ਦੋਰਾਨ ਸ਼੍ਰੀ ਜੇਤਲੀ ਨੇ ਕਿਹਾ ਕਿ ਪੰਜਾਬੀਆਂ ਅਤੇ ਗੁਜਰਾਤੀਆਂ ਦੀ ਤਰ੍ਹਾਂ ਹੀ ਪੂਰਵਾਂਚਲ ਦੇ ਲੋਕ ਆਪਣੀ ਮਿਹਨਤ ਦੇ ਬਲ ਤੇ ਹਰ ਜਗ੍ਹਾਂ ਤੇ ਪੁੱਜ ਰਹੇ ਹਨ ਅਤੇ ਐੱਨਡੀਏ ਸਰਕਾਰ ਆਉਣ ਤੇ ਉਨ੍ਹਾਂ ਦੀ ਮਿਹਨਤ ਦਾ ਫ਼ਲ ਉਨ੍ਹਾਂ ਨੂੰ ਜ਼ਰੂਰ ਮਿਲੇਗਾ। ਬਟਾਲਾ ਰੋਡ ‘ਤੇ ਪ੍ਰਵਾਸੀ ਸੈਲ ਦੇ ਵੱਲੋ ਆਯੋਜਿਤ ਰੈਲੀ ਦੇ ਦੋਰਾਨ ਰਾਜਸਭਾ ਦੇ ਉਪ ਨੇਤਾ ਰਵਿਸ਼ੰਕਰ ਪ੍ਰਸਾਦ ਵੀ ਮੌਜੂਦ ਸਨ। ਇਸ ਦੌਰਾਨ ਮਨੋਜ ਤਿਵਾਰੀ ਨੇ ਗੀਤਾਂ ਦੇ ਜ਼ਰੀਏ ਜਿੱਥੇ ਕਾਂਗਰਸ ਪਰ ਕਟਾਸ਼ ਕੀਤੀ ਉੱਥੇ ਹੀ ਲੋਕਾਂ ਨੂੰ ਅਪੀਲ  ਵੀ ਸੁਰਾਂ ਵਿੱਚ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰੀ ਦੇਸ਼ ਨਿਰਮਾਣ ਦੇ ਲਈ ਵੋਟ ਕਰੋ ਅਤੇ ਸ਼੍ਰੀ ਨਰਿੰਦਰ  ਮੋਦੀ ਨੂੰ ਪ੍ਰਧਾਨ ਮੰਤਰੀ ਬਣਾਓ।ਉਨ੍ਹਾਂ ਕਿਹਾ ਕਿ ਬਿਹਾਰ ਦਾ ਜੰਗਲਰਾਜ ਸ਼੍ਰੀ ਜੇਤਲੀ ਦੀਆਂ ਕੋਸ਼ਿਸ਼ਾਂ ਤੋ ਹੀ ਖ਼ਤਮ ਹੋਇਆ ਹੈ ਅਤੇ  ਹੁਣ ਅੰਮ੍ਰਿਤਸਰ ਦੀ ਜਨਤਾ ਵੀ ਜੇਤਲੀ ਜੀ ਵਰਗੇ ਚੰਗੇ ਇਨਸਾਨ ਅਤੇ ਇਕ ਸੀਨੀਅਰ ਨੇਤਾ ਨੂੰ ਵੋਟ ਦੇਣ, ਜਿਸ ਨਾਲ ਸੰਪੂਰਨ ਵਿਕਾਸ ਦੀ ਰਾਹ ਖੁਲੇਗੀ। ਇਸ ਮੌਕੇ ਤੇ ਪ੍ਰਵਾਸੀ ਸੇਲ ਦੇ ਪ੍ਰਧਾਨ ਰੰਝਨ ਝਾਅ, ਮੇਅਰ ਬਖਸ਼ੀ ਰਾਮ ਅਰੋੜਾ, ਬੀਜੇਪੀ ਦੇ ਪ੍ਰਦੇਸ਼ ਸਚਿਵ ਸੁਭਾਸ਼ ਸ਼ਰਮਾ, ਯੁਵਾ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਮੋਹਿਤ ਗੁਪਤਾ ਮੌਜੂਦ ਸੀ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply