ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ)- ਸ੍ਰੀ ਰਵੀ ਭਗਤ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਅਤੇ ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਵੋਟਰਾਂ ਨੂੰ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਨਾਲ ਵਿਧਾਨ ਸਭਾ ਹਲਕਾ ਉੱਤਰੀ-15 ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।ਅੱਜ ਇਸ ਸਬੰਧ ਵਿੱਚ ਦੋ ਚੇਤਨਾ ਸਮਾਰੋਹ ਭਾਬਾ ਪਬਲਿਕ ਹਾਈ ਸਕੂਲ ਤੁੰਗ ਬਾਲਾ ਅਤੇ ਮੁਸਤਫਾਬਾਦ ਵਿਖੇ ਕਰਵਾਏ ਗਏ। ਸਮਾਰੋਹ ਨੂੰ ਸੰਬੋਧਨ ਕਰਦਿਆ ਸ੍ਰੀ ਸੈਮਸਨ ਮਸੀਹ ਨੇ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਨੋਟਾ ਸਬੰਧੀ ਜਾਣਕਾਰੀ ਆਪਣੇ ਸਾਰੇ ਹੀ ਸਾਥੀਆਂ ਵਿੱਚ ਅਦਾਨ/ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਕਿ ਇਸ ਨਵੇ ਆਪਸ਼ਨ ਦਾ ਭਾਰਤੀ ਚੋਣ ਕਮਿਸਨ ਦੇ ਨਿਰਦੇਸ਼ਾਂ ਅਨੁਸਾਰ ਵੱਧ ਤੋ ਵੱਧ ਪ੍ਰਚਾਰ @ਪ੍ਰਸਾਰ ਹੋ ਸਕੇ। ਇੰਨ੍ਹਾਂ ਸਮਾਰੋਹਾਂ ਨੂੰ ਸ੍ਰੀ ਪ੍ਰਬੋਦ ਬਾਲੀ, ਸ੍ਰੀ ਵਿਨੋਦ ਅਰੋੜਾ ਅਤੇ ਸ੍ਰੀ ਕੁਲਵਿੰਦਰ ਸਿੰਘ ਚੋਣ ਸੁਪਰਵਾਈਜਰ ਨੇ ਵੀ ਸਬੰਧੋਤ ਕੀਤਾ। ਜ਼ਿਕਰਯੋਗ ਹੈ ਕਿ ਹਲਕਾ ਉੱਤਰੀ ਦੇ 182 ਬੂਥਾਂ ਦੀਆਂ 65 ਲੋਕੇਸ਼ਨਾਂ ਤੇ ਸ੍ਰੀ ਵਿਨੋਦ ਅਰੋੜਾ ਜਨਰਲ ਮੈਨੇਜਰ ਪੰਜਾਬ ਰੋਡਵੇਜ , ਸ੍ਰੀ ਸੈਮਸਨ ਮਸੀਹ ਜਿਲਾਂ ਯੂਥ ਕੋਆਰਡੀਨੇਟਰ, ਸ੍ਰੀ ਪ੍ਰਬੋਦ ਬਾਲੀ ਅਤੇ ਸਬੰਧੰਤ ਇਲਾਕੇ ਦੇ ਚੋਣ ਸੁਪਰਵਾਈਜਰ/ਸੈਕਟਰ ਅਫਸਰ ਅਤੇ ਬੂਥ ਲੇਵਲ ਅਫਸਰ ਦੀ ਟੀਮ ਵਲੋਂ ਵੋਟਰਾਂ ਨੂੰ ਬਿਨ੍ਹਾਂ ਕਿਸੇ ਪੈਸੇ, ਲਾਲਚ, ਸ਼ਾਰਾਬ/ਨਸ਼ਾ, ਤੋਹਫੇ ਆਦਿ ਤੇ ਨਿਰਧੜਕ ਹੋ ਕੇ ਸਹੀ ਨੂੰ ਚੁਣਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਸ਼ੇਸ ਤੌਰ ਤੇ ਈ.ਵੀ.ਐਮਜ਼ ਵਿਚ ਨਵਂੇ ਲਗਾਏ ਗਏ ਬਟਨ ਨੋਟਾ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ।