Friday, May 24, 2024

ਕਿਸਾਨ ਜਥੇਬੰਦੀ ਬੀ. ਕੇ. ਯੂ. ਲੱਖੋਵਾਲ ਵੱਲੋਂ ਜੇਤਲੀ ਦੇ ਹੱਕ ‘ਚ ਪ੍ਰਚਾਰ

PPN210405
ਅੰਮ੍ਰਿਤਸਰ, 21 ਅਪ੍ਰੈਲ (ਪ੍ਰੀਤਮ ਸਿੰਘ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੇ ਹੱਕ ‘ਚ ਪ੍ਰਚਾਰ ਕਰਕੇ ਲੋਕਾਂ ਨੂੰ ਉਨ੍ਹਾਂ ਵਾਸਤੇ ਵੋਟਾਂ ਪਾਉਣ ਲਈ ਪ੍ਰੇਰਿਆ ਅਤੇ ਕਿਹਾ ਕਿ ਸ੍ਰੀ ਜੇਤਲੀ ਹੀ ਇਲਾਕੇ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਕੰਮ ਕਰ ਸਕਦੇ ਹਨ। ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਬਲਦੇਵ ਸਿੰਘ ਗੁਮਟਾਲਾ  ਦੀ ਰਹਿਨੁਮਾਈ ਹੇਠ ਹੋਈ ਇਕ ਹੰਗਾਮੇਦਾਰ ਮੀਟਿੰਗ ‘ਚ ਕਿਸਾਨਾਂ ਨੇ ਸ੍ਰੀ ਜੇਤਲੀ ਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਨ ਦਾ ਹੋਕਾ ਦਿੱਤਾ। ਜਥੇਬੰਦੀ ਦੇ ਨੁਮਾਇੰਦਿਆ ਨੇ ਇਕ ਮੀਟਿੰਗ ਦੌਰਾਨ ਕਿਹਾ ਕਿ ਬਾਦਲ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਉਨ੍ਹਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਸ੍ਰੀ ਜੇਤਲੀ ਨੂੰ ਜਿਤਾਕੇ ਪਾਰਲੀਮੈਂਟ ‘ਚ ਭੇਜਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਜੇਤਲੀ ਇਕ ਬਹੁਤ ਵੱਡੇ ਕਦ ਦੇ ਨੇਤਾ ਹਨ ਅਤੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਰੁਤਬਾ ਤੇ ਹੈਸੀਅਤ ਰੱਖਦੇ ਹਨ। ਸ: ਗੁਮਟਾਲਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਬਿਜਲੀ, ਬੰਬੀਆਂ ਦੇ ਬਿੱਲ ਮੁਆਫ਼ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਸ੍ਰੀ ਜੇਤਲੀ ਨੂੰ ਐੱਮ. ਪੀ. ਬਣਾਉਣਾ ਉਨ੍ਹਾਂ ਦਾ ਮੁੱਢਲਾ ਫ਼ਰਜ਼ ਹੈ। ਇਸ ਮੌਕੇ ਅਜਮੇਰ ਸਿੰਘ ਹੇਰ, ਸੁਖਦੇਵ ਸਿੰਘ, ਐੱਸ. ਐੱਸ. ਮੰਨਣ, ਪਰਮਜੀਤ ਸਿੰਘ ਅਜਨਾਲਾ, ਬਲਵਿੰਦਰ ਸਿੰਘ ਭੈਣੀ, ਹਰਪ੍ਰੀਤ ਸਿੰਘ ਚੋਗਾਵਾਂ, ਸਰਬਜੀਤ ਸਿੰਘ ਸੋਨੂੰ, ਸੋਹਣ ਸਿੰਘ ਆਦਿ ਹਾਜ਼ਰ ਸਨ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply