ਬਠਿੰਡਾ, 22 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸਥਾਨਕ ਆਰ.ਬੀ.ਡੀ.ਏ.ਵੀ ਸਕੂਲ ਦੇ ਮੁੱਖ ਅਧਿਆਪਕਾ ਡਾ: ਸਤਵੰਤ ਕੌਰ ਭੁੱਲਰ ਦੀ ਦੇਖਰੇਖ ਹੇਠ ਬੱਚਿਆ ਵਲੋਂ ਬਹੁਤ ਹੀ ਉਤਸ਼ਾਹ ਪੂਰਨ ਭੂੰਮੀ ਸੁਰੱਖਿਆ ਦਿਵਸ ਮਨਾਇਆ ਗਿਆ। ਇਸ ਮੌਕੇ ਤੀਜੀ ਕਲਾਸ ਤੋਂ ਲੈ ਕੇ ਦਸਵੀਂ ਤੱਕ ਦੇ ਬੱਚਿਆਂ ਨੇ ਭਾਗ ਲੈਂਦੇ ਹੋਏ। ਬੱਚਿਆਂ ਨੇ ਭਿੰਨ ਭਿੰਨ ਵਿਸ਼ਿਆਂ ‘ਤੇ ਪੋਸਟਰ, ਬੈਨਰ, ਪੇਪਰ ਮੈਕਿੰਗ ਆਦਿ ਵਿਚ ਧਰਤੀ ਨੂੰ ਪ੍ਰਦੂਸ਼ਣ ਰਹਿਤ ਕਿਵੇਂ ਬਨਾਉਣ ਦਾ ਜਜ਼ਬਾ ਦਿਖਾਇਆ। ਇਸ ਮੌਕੇ ਅਧਿਆਪਕਾਂ ਵਲੋਂ ਬੱਚਿਆਂ ਤੋਂ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਵੀ ਲਿਆ।ਮੈਡਮ ਭੁੱਲਰ ਨੇ ਬੱਚਿਆਂ ਨੂੰ ਕਿਹਾ ਕਿ ਅੱਜ ਦਾ ਦਿਨ ਸਿਰਫ਼ ਮਨਾਉਣਾ ਹੀ ਨਹੀ ਸਗੋਂ ਆਪਣੀ ਧਰਤੀ ਮਾਂ ਨੂੰ ਹਰ ਰੋਜ਼ ਸਾਫ਼ ਕਰਨ ਦੀ ਪਹਿਲ ਕਰਨ ਦੀ ਵੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਗੰਦਗੀ ਨੂੰ ਹਮੇਸ਼ਾਂ ਹੀ ਕੂੜੇਦਾਨ ‘ਚ ਪਾਉਣਾ ਚਹਿੰਦਾ ਹੈ। ਜਿਸ ਨਾਲ ਹਰ ਥਾਂ ਸਫ਼ਾਈ ਨਾਲ ਰਹੇ ਤਾਂ ਕਿ ਸਫ਼ਾਈ ਨਾਲ ਹੀ ਜਿੰਦਗੀ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …