Friday, November 22, 2024

ਮੁਲਾਜ਼ਮ ਇਲੈਕਸ਼ਨ ਡਿਊਟੀ ਸਰਟੀਫਿਕੇਟ ਰਾਹੀਂ ਵੋਟ ਪਾ ਸਕਦੇ ਹਨ

PPN220413
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ)- ਭਾਰਤ ਚੋਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਪੋਲਿੰਗ ਲਈ ਨਿਯੁੱਕਤ ਕਰਮਚਾਰੀਆਂ/ਅਧਿਕਾਰੀਆਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਸਟਲ ਬੈਲਟ ਪੇਪਰਾਂ ਅਤੇ ਇਲੈਕਸ਼ਨ ਡਿਊਟੀ ਸਰਟੀਫਿਕੇਟ (ਈ.ਡੀ.ਸੀ.) ਜਾਰੀ ਕਰਨ ਲਈ ਲੋੜੀਂਦੇ ਇੰਤਜਾਮ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਕਰਦਿਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਜਿੰਨ੍ਹਾ ਅਧਿਕਾਰੀਆਂ/ਕਰਮਚਾਰੀਆਂ ਦੀ ਡਿਊਟੀ ਲੋਕ ਸਭਾ ਚੋਣ ਹਲਕਾ 02 ਅੰਮ੍ਰਿਤਸਰ ਵਿੱਚ ਪੈਂਦੇ ਕਿਸੇ ਵੀ ਅਸੈਬਲੀ ਹਲਕੇ ਵਿੱਚ ਲੱਗੀ ਹੈ ਅਤੇ ਉਹਨਾਂ ਦੀ ਵੋਟ ਉਸੇ ਚੋਣ ਹਲਕੇ ਵਿੱਚ ਬਣੀ ਹੈ ਉਹ ਆਪਣੀ ਵੋਟ ਦਾ ਇਸਤੇਮਾਲ ਡਿਊਟੀ ਵਾਲੇ ਪੋਲਿੰਗ ਸਟੇਸ਼ਨ ਤੇ ਹੀ ਇਲੈਕਸ਼ਨ ਡਿਊਟੀ ਸਰਟੀਫਿਕੇਟ ਰਾਹੀਂ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿੰਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀ ਡਿਊਟੀ ਕਿਸੇ ਹੋਰ ਲੋਕ ਸਭਾ ਚੋਣ ਹਲਕੇ ਵਿੱਚ ਲੱਗੀ ਹੈ ਪਰ ਉਹਨਾਂ ਦੀ ਵੋਟ 02 ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਪੈਂਦੇ ਕਿਸੇ ਵੀ ਵਿਧਾਨ ਸਭਾ ਹਲਕੇ ਵਿੱਚ ਬਣੀ ਹੈ ਉਹ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਪੋਸਟਲ ਬੈਲਟ ਪੇਪਰ ਰਾਹੀਂ ਕਰ ਸਕਦੇ ਹਨ। ਪੋਸਟਲ ਬੈਲਟ ਪੇਪਰ ਵਾਸਤੇ ਅਪਲਾਈ ਕਰਨ ਲਈ ਫ਼ਾਰਮ ਨੰਬਰ 12 ਦੀ ਵਰਤੋਂ ਕੀਤੀ ਜਾਣੀ ਹੈ ਅਤੇ ਇਲੈਕਸ਼ਨ ਡਿਊਟੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਫ਼ਾਰਮ ਨੰਬਰ 12-ਏ ਦੀ ਵਰਤੋਂ ਕੀਤੀ ਜਾਣੀ ਹੈ।ਉਹਨਾਂ ਅੱਗੇ ਦੱਸਿਆ ਕਿ ਕਰਮਚਾਰੀ ਪੋਸਟਲ ਬੈਲਟ ਪੇਪਰ ਪ੍ਰਾਪਤ ਕਰਨ ਲਈ ਫ਼ਾਰਮ ਨੰਬਰ-12 ਵਿੱਚ ਬਿਨੈ ਪੱਤਰ ਸਮੇਤ ਨਿਯੁਕਤੀ ਹੁਕਮਾਂ ਦੀ ਕਾਪੀ ਸਬੰਧ ਸਹਾਇਕ ਰਿਟਰਨਿੰਗ ਪਾਸ ਮਿਤੀ 23.4.14 ਸ਼ਾਮ 5-00 ਵਜ੍ਹੇ ਤੱਕ ਅਪਲਾਈ ਕਰ ਸਕਦੇ ਹਨ। ਇਲੈਕਸ਼ਨ ਡਿਊਟੀ ਸਰਟੀਫਿਕੇਟ (ਈ.ਡੀ.ਸੀ.) ਪ੍ਰਾਪਤ ਕਰਨ ਲਈ ਬਿਨੈ ਪੱਤਰ -12  ਏ ਵਿੱਚ ਪੁਰ ਕਰਕੇ ਮਿਤੀ 26.4.14ਸ਼ਾਮ 5-00 ਵਜ੍ਹੇ ਤੱਕ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰ ਪਾਸ ਦਿੱਤੇ ਜਾ ਸਕਦੇ ਹਨ।ਸ੍ਰੀ ਰਵੀ ਭਗਤ ਨੇ ਅੱਗੇ ਦੱਸਿਆ ਕਿ ਚੋਣ ਰਿਹਰਸਲਾਂ ਵਿੱਚ ਗੈਰ ਹਾਜ਼ਰ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇੱਕ ਮੌਕਾ ਹੋਰ ਦਿੰਦੇ ਹੋਏ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰ ਨੂੰ  23.414 ਸ਼ਾਮ 5-00 ਵਜ੍ਹੇ ਤੋਂ ਪਹਿਲਾ-ਪਹਿਲਾ ਉਹਨਾਂ ਦੇ ਦਫ਼ਤਰ ਵਿਖੇ ਹਰ ਹਾਲਤ ਵਿੱਚ ਰਿਪੋਰਟ ਕਰਨ, ਰਿਪੋਰਟ ਨਾ ਕਰਨ ਵਾਲੇ ਇਨ੍ਹਾਂ ਗੈਰ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਐਫ਼.ਆਈ.ਆਰ. ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਦਰਜ਼ ਕਰਵਾਈ ਜਾਵੇਗੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply