Wednesday, April 24, 2024

ਵਾਟਰ ਸਪਲਾਈ ਦੀਆ ਟੂਟੀਆਂ ਵਿਚ ਪਾਣੀ ਗੰਦਾ – ਬਿਮਾਰੀਆ ਲੱਗਣ ਦਾ ਖਤਰਾ

PPN240409

ਜੰਡਿਆਲਾ ਗੁਰੂ  24 ਅਪ੍ਰੈਲ  (ਹਰਿੰਦਰਪਾਲ ਸਿੰਘ )-  ਲੋਕ ਸਭਾ ਚੋਣਾ ਵਿਚ ਅਕਾਲੀ ਭਾਜਪਾ ਸਰਕਾਰ ਵਲੋਂ ਵੰਨ ਸੁਵੰਨੇ ਵਾਅਦੇ ਕੀਤੇ ਜਾ ਰਹੇ ਹਨ ਪਰ ਇਹਨਾ ਵਾਅਦਿਆ ਦੀ ਫੂਕ ਨਿਕਲਦੀ ਤੱਦ ਦੇਖੀ ਗਈ ਜਦ ਵਾਰਡ ਨੰ: 15 ਤੇ  1  ਵਿਚ ਲੋਕਾਂ ਨੇ ਪੀਣ ਵਾਲੇ ਪਾਣੀ ਦੀ ਗੰਦੀ ਸਪਲਾਈ ਬਾਰੇ  ਜਾਣਕਾਰੀ ਦਿੱਤੀ।  ਮਾਤਾ ਬਚਨ ਕੋਰ ਨੇ ਦੱਸਿਆ ਕਿ ਵਾਟਰ ਸਪਲਾਈ ਦੀਆ ਟੂਟੀਆਂ ਵਿਚੋਂ ਇਹ ਗੰਦਾ ਪਾਣੀ ਪੀਣ ਨਾਲ ਕਈ ਬਿਮਾਰੀਆ ਲੱਗਣ ਦਾ  ਖਤਰਾ ਪੈਦਾ ਹੋ ਗਿਆ ਹੈ।  ਇਸ ਸਬੰਧੀ ਨਗਰ ਕੋਂਸਲ ਦੇ ਕਾਰਜਸਾਧਕ ਅਫ਼ਸਰ ਮਨਮੋਹਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਜਲਦੀ ਹੀ ਸਪਲਾਈ ਦੀ ਪੜਤਾਲ ਕਰਕੇ ਨੁਕਸ ਠੀਕ ਕੀਤਾ ਜਾਵੇਗਾ ਅਤੇ ਜਨਤਾ ਨੂੰ ਸਾਫ ਸੁਥਰਾ ਪਾਣੀ ਮਿਲੇਗਾ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply