Monday, July 8, 2024

ਰਿਸੋਰਸ ਰੂਮ ਦੇ ਬੱਚਿਆਂ ਦੁਆਰਾ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ

PPN1412201508

ਅੰਮ੍ਰਿਤਸਰ, 14 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਚੌਥੀ ਤੇ ਪੰਜਵੀਂ ਜਮਾਤ ਦੇ ਰਿਸੋਰਸ ਰੂਮ ਦੇ ਬੱਚਿਆਂ ਨੇ ਦਾਦਾਸ਼ਦਾਦੀ, ਨਾਨਾਸ਼ਨਾਨੀ ਦੀ ਪਿਆਰ ਭਰੀ ਛਤਰਸ਼ਛਾਇਆ ਉਤੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ । ਰਿਸੋਰਸ ਰੂਮ ਦੇ ਉਹ ਵਿਦਿਆਰਥੀ ਜਿੰਨ੍ਹਾਂ ਦੀ ਯਾਦ ਕਰਨ ਦੀ ਸ਼ਕਤੀ, ਸਿਖਣ ਵਿਚ ਅਯੋਗ ਅਤੇ ਹੌਲੀ ਗ੍ਰਹਿਣ ਵਾਲੇ ਉਨ੍ਹਾਂ ਵਿਦਿਆਰਥੀਆਂ ਨੂੰ ਇਕ ਵਿਸ਼ੇਸ਼ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ ਤਾਂਕਿ ਉਹ ਵਿਅਕਤੀਗਤ ਰੂਪ ਵਿਚ ਧਿਆਨ ਦੇਣ ਉਤੇ ਆਪਣੀਆਂ ਇਹਨਾਂ ਕਮੀਆਂ ਉਤੇ ਕਾਬੂ ਪਾ ਸਕਣ । ਇਨ੍ਹਾਂ ਬੱਚਿਆਂ ਤੋਂ ਇਲਾਵਾ ਆਧਿਆਪਕਾਂ ਸ਼੍ਰੀਮਤੀ ਨਿਸ਼ਾ ਟੁਟੇਜਾ ਦੀ ਦੇਖਸ਼ਰੇਖ ਵਿਚ ਦਾਦਾਸ਼ਦਾਦੀ ਦਾ ਮਹੱਤਵ ਦੱਸਦੇ ਹੋਏ ਵਿਸ਼ੇਸ਼ ਪ੍ਰਸਤੁਤੀ ਕੀਤੀ।ਉਨ੍ਹਾਂ ਨੇ ਦਾਦਾ ਦਾਦੀ ਦਾ ਜੀਵਣ ਵਿਚ ਵਿਸ਼ੇਸ਼ ਮਹੱਤਵ ਦਿਖਾਂਦੇ ਹੋਏ ਰੋਲ ਪਲੇਅ ਕੀਤਾ, ਜੀਵਣ ਵਿਚ ਉਨ੍ਹਾਂ ਦੀ ਛਾਇਆ ਸਾਡੇ ਜੀਵਣ ਵਿਚ ਕਿਸ ਤਰ੍ਹਾਂ ਖ਼ੁਸ਼ੀਆਂ ਲਿਆਉਂਦੀ ਹੈ, ਇਸ ਉਤੇ ਮਨ ਨੂੰ ਛੂਹ ਲੈਣ ਵਾਲਾ ਇਕ ਗੀਤ ਉਨ੍ਹਾਂ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਲਈ ਕਈ ਕਵਿਤਾਵਾਂ ਵੀ ਗਾਈਆਂ।ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਦੇ ਇਨ੍ਹਾਂ ਯਤਨਾਂ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿੱਖਿਆ ਦੇ ਲਈ ਕੀਤੇ ਗਏ ਇਸ ਤਰ੍ਹਾਂ ਦੇ ਵਿਸ਼ੇਸ਼ ਯਤਨ ਵਿਦਿਆਰਥੀਆਂ ਦੀ ਸਿੱਖਣ ਦੀਆਂ ਯੋਗਤਾਵਾਂ ਅਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਵਧਾਉਣ ਵਿੱਚ ਸਹਾਇਕ ਹੋਣਗੇ । ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਇਸ ਪੇਸ਼ਕਾਰੀ ਦੀ ਬੜੀ ਪ੍ਰਸੰਸਾ ਕੀਤੀ ਤੇ ਬੱਚਿਆਂ ਦੁਆਰਾ ਆਪਣੇ ਦਾਦਾ ਦਾਦੀ ਅਤੇ ਨਾਨਾ ਨਾਨੀ ਦੇ ਪ੍ਰਤੀ ਦਿਖਾਏ ਪਿਆਰ ਉਤੇ ਬਹੁਤ ਖੁਸ਼ ਹੋਏ ਜਦਕਿ ਉਹ ਆਪ ਵੀ ਇਕ ਬਹੁਤ ਹੀ ਪਿਆਰ ਕਰਨ ਵਾਲੀ ਦਾਦੀ ਹਨ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply