ਅਮ੍ਰਿਤਸਰ, 18 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਖੋਜਾਰਥੀ, ਨਵਦੀਪ ਕੌਰ ਨੂੰ ਬੈਸਟ ਪੋਸਟਰ ਆ ਐਵਾਰਡ ਦਿੱਤਾ ਗਿਆ। ਉਨ੍ਹਾਂ ਨੂੰ ਇਹ ਐਵਾਰਡ ਇੰਡੀਅਨ ਸੋਸਾਇਟੀ ਫਾਰ ਪਲਾਂਟ ਫਿਜ਼ਿਆਲੋਜੀ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਹੋਈ ਤੀਜੀ ਇੰਟਰਨੈਸ਼ਨਲ ਪਲਾਂਟ ਕਾਂਗਰਸ ਮੌਕੇ ਪ੍ਰਦਾਨ ਕੀਤਾ ਗਿਆ।ਇਸ ਕਾਨਫਰੰਸ ਵਿਚ 16 ਦੇਸ਼ਾਂ ਤੋਂ 700 ਵਿਦਵਾਨਾਂ ਨੇ ਭਾਗ ਲਿਆ। ਇਸ ਵਿਚ ਕੁੱਲ 480 ਪੋਸਟਰ ਪੇਸ਼ ਕੀਤੇ ਗਏ ਸਨ।ਬੈਸਟ ਪੋਸਟਰ ਦੇ ਐਵਾਰਡ ਵਿਚ ਨਵਦੀਪ ਕੌਰ ਨੂੰ ਸਾਈਟੇਸ਼ਨ ਅਤੇ ਪੰਜ ਹਜ਼ਾਰ ਰੁਪਏ ਦਾ ਚੈਕ ਪ੍ਰਦਾਨ ਕੀਤਾ ਗਿਆ। ਨਵਦੀਪ ਕੌਰ ਇਸ ਵਿਭਾਗ ਵਿਚ ਪ੍ਰੋ. ਪ੍ਰਤਾਪ ਕੁਮਾਰ ਪਾਤੀ ਦੀ ਨਿਗਰਾਨੀ ਹੇਠ ਪੀ.ਐਚ.ਡੀ. ਦੀ ਡਿਗਰੀ ਕਰ ਰਹੇ ਹਨ।ਉਨ੍ਹਾਂ ਨੇ ਸੀ.ਐਸ.ਆਈ.ਆਰ.-ਜੇ.ਆਰ.ਐਫ. ਪਾਸ ਕੀਤਾ ਹੋਇਆ ਹੈ ਅਤੇ ਕਈ ਇੰਟਰਨੈਸ਼ਨਲ ਜਰਨਲਜ਼ ਵਿਚ ਪੇਪਰ ਪਬਲਿਸ਼ ਕੀਤੇ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …