ਤੇਰੇ ਦਿੱਤੇ ਹੋਏ ਜਖ਼ਮਾਂ ਦਾ ਦੁੱਖ ਨਹੀਂ ਮੈਨੂੰ,
ਤੂੰ ਹੀ ਇਨ੍ਹਾਂ ਸੰਗ ਮੇਰਾ ਰਾਬਤਾ ਬਣਾ ਦਿੱਤਾ।
ਸ਼ੁਕਰਗੁਜ਼ਾਰ ਹਾਂ ਮੈਂ ਤੇਰਾ ਹਰ ਪਲ ਕਿਉਂਕਿ,
ਕਾਗਜ਼ ਤੇ ਮੈਨੂੰ ਕੁੱਝ ਉਕਰਨ ਯੋਗ ਬਣਾ ਦਿੱਤਾ।
ਜੱਦ ਵੀ ਮਹਿਫ਼ਲਵਿੱਚ ਦਰਦਾਂ ਦੀ ਗੱਲ ਛਿੱੜਦੀ,
ਦਾਸਤਾਨ ਆਪਣੀ ਦੱਸਣ ਯੋਗ ਮੈਨੂੰ ਬਣਾ ਦਿੱਤਾ।
ਦਿਲ ਖੋਲ੍ਹ ਕੇ ਕਦੇ ਮੈਂ ਵੀ ਹੁੰਦਾ ਸਾਂ ਹਾਸਾ ਹੱਸਦਾ,
ਲੋਕਾਂ ਲਈ ਝੂਠਾ ਜਿਹਾ ਹੱਸਣ ਯੋਗ ਬਣਾ ਦਿੱਤਾ।
ਨਾ ਕੋਈ ਗਿਲਾ ਨਾ ਹੀ ਮੈਨੂੰ ਦਰਦ ਤੇਰੇ ਵਿਛੋੜੇ ਦਾ,
ਵੇਖਣ ਲੋਕਾਂ ਦੇ ਲਈ ਮੈਨੂੰ ਤਮਾਸ਼ੇਯੋਗ ਬਣਾ ਦਿੱਤਾ।
‘ਫ਼ਕੀਰਾ’ ਜਿਨ੍ਹਾਂ ਆਸਾਂ ਲਾਈਆਂ ਤੇ ਨਿਭਾਈਆਂ,
ਫ਼ਰਕ ਹੁੰਦਾ ਕੀ ਦਿਲਾਂ ਵਿੱਚ ਵੇਖਣਯੋਗ ਬਣਾ ਦਿੱਤਾ।
ਵਿਨੋਦ ਫ਼ਕੀਰਾ,
ਸਟੇਟ ਐਵਰਾਡੀ
ਆਰੀਆ ਨਗਰ, ਕਰਤਾਰਪੁਰ,
ਜਲੰਧਰ