Monday, July 8, 2024

ਡੀ.ਏ.ਵੀ. ਪਬਲਿਕ ਸਕੂਲ ਦੀ ਉਤਸਵ ਤੇਜੀ ਗਣਤੰਤਰ ਦਿਵਸ-2016 ਦੀ ਪਰੇਡ ਸਮੇਂ ਪ੍ਰਧਾਨ ਮੰਤਰੀ ਬਾਕਸ ‘ਚ ਬੈਠੇਗੀ

PPN2112201506

ਅੰਮ੍ਰਿਤਸਰ, 21 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੀ ਵਿਦਿਆਰਥਣ ਉਤਸਵ ਤੇਜੀ ਲਈ ਇੱਕ ਦੁਰਲਭ ਮੌਕਾ ਹੈ ਜਦੋਂ ਉਸ ਨੂੰ ਗਣਤੰਤਰ ਦਿਵਸ- 2016 ਦੀ ਪਰੇਡ ਪ੍ਰਧਾਨ ਮੰਤਰੀ ਬਾਕਸ ਰਾਜਪੱਥ ਵਿਖੇ ਬੈਠ ਕੇ ਵੇਖਣ ਦਾ ਮੌਕਾ ਮਿਲਿਆ। ਪੂਰੇ ਭਾਰਤ ਵਿੱਚੋਂ 100 ਵਿਦਿਆਰਥੀਆਂ ਨੂੰ ਇਸ ਵਾਸਤੇ ਸੱਦਾ ਭੇਜਿਆ ਜਾਂਦਾ ਹੈ। ਉਸਨੇ ਸੀ.ਬੀ.ਐਸ.ਈ ਬਾਰ੍ਹਵੀਂ ਜਮਾਤ ਵਿੱਚੋਂ 98.2 ਫੀਸਦੀ ਨੰਬਰ ਲਏ। ਉਹ ਹਿਊਮੈਨਿਟੀਜ਼ ਗਰੁੱਪ ਅਤੇ ਸਾਰੇ ਡੀ.ਏ.ਵੀ. ਸਕੂਲਾਂ ਵਿਚੋਂ ਪੂਰੇ ਭਾਰਤ ਵਿੱਚ, ਜ਼ਿਵਿੱਚ ਅਤੇ ਸਾਰੇ ਸਕੂਲਾਂ ਵਿਚੋਂ ਪਹਿਲੇ ਨੰਬਰ ਤੇ ਰਹੀ। ਨਿਫਟ ਦੁਆਰਾ ਆਯੋਜਿਤ ਭਾਰਤ ਪੱੱਧਰ ਤੇ ਪ੍ਰਤੀਯੋਗਿਤਾ ਰੱਖੀ ਗਈ ਜਿਸ ਵਿੱਚ ਉਸਦਾ 192 ਰੈਂਕ ਰਿਹਾ।ਹੁਣ ਉਹ ਅਸੈਸਰੀ ਡਿਜ਼ਾਇਨਿੰਗ ਨਿਫਟ ਬੰਗਲੌਰ ਲਈ ਕੋਸ਼ਿਸ਼ ਕਰ ਰਹੀ ਹੈ। ਉਤਸਵ ਤੇਜੀ ਹਮੇਸ਼ਾਂ ਹੀ ਇਕ ਪ੍ਰਤੀਭਾਸ਼ਾਲੀ ਵਿਦਿਆਰਥੀ ਰਹੀ ਹੈ।ਉਹ ਇਕ ਕਲਾਕਾਰ ਹੈ, ਜਿਸ ਨੇ ਕਲਾ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਸ਼ਰਾਸ਼ਟਰੀ ਪ੍ਰਾਪਤੀਆਂ ਕੀਤੀਆਂ ਹਨ। ਹਾਈ ਕਮਿਸ਼ਨ ਕੈਨੇਡਾ ਦੁਆਰਾ ਅੰਤਰਸ਼ਰਾਸ਼ਟਰੀ ਕਲਾ ਪ੍ਰੀਤਯੋਗਿਤਾ ਦੀ ਵੀ ਉਹ ਜੇਤੂ ਰਹੀ ਅਤੇ ਉਸਦੀ ਬਣਾਈ ਪੇਟਿੰਗ ਨੂੰ ਹਾਈ ਕਮਿਸ਼ਨ ਕੈਨੇਡਾ ਦੇ ਕਲੰਡਰ ਦੇ ਲਈ ਚੁਣਿਆ ਗਿਆ।ਉਸ ਨੂੰ 25 ਹਜ਼ਾਰ ਦਾ ਨਕਦ ਇਨਾਮ ਦਿੱਤਾ ਗਿਆ ਤੇ ਉਸ ਦੀ ਪੇਟਿੰਗ ਕਮਿਸ਼ਨ ਦੇ ਕਲੰਡਰ ਦੀ ਸ਼ਾਨ ਬਣੀ।ਉਸ ਨੇ ਸੀ.ਐਨ.ਪੀ.ਡੀ ਦਿੱਲੀ ਵੱਲੋਂ ਆਯੋਜਿਤ ਅੰਤਰਸ਼ਰਾਸ਼ਟਰੀ ਪੋਸਟਰ ਪ੍ਰਤੀਯੋਗਿਤਾ ਵਿੱਚ ਵੀ ਦੂਜਾ ਇਨਾਮ ਪ੍ਰਾਪਤ ਕੀਤਾ।ਹੁਣ ਉਹ ਆਪਣਾ ਕੈਰੀਅਰ ਫੈਸ਼ਨ ਡਿਜ਼ਾਇਨਿੰਗ ਵਿੱਚ ਬਨਾਉਣਾ ਚਾਹੁੰਦੀ ਹੈ।ਉਸ ਨੇ ਸਕੂਲ ਦੇ ਪ੍ਰਿਸੀਪਲ ਅਤੇ ਅਧਿਆਪਕਾਂ ਦਾ ਪ੍ਰੇਰਨਾ ਦੇਣ ਦੇ ਲਈ ਧੰਨਵਾਦ ਕੀਤਾ।ਆਰਿਆ ਰਤਨ ਸ਼੍ਰੀ ਪੂਨਮ ਸੂਰੀ, ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ ਨੇ ਵਿਦਿਆਰਥੀ ਨੂੰ ਆਪਣੀਆਂ ਅਸੀਸਾਂ ਦਿੱਤੀਆਂ ਅਤੇ ਕਾਮਯਾਬੀ ਲਈ ਵਧਾਈ ਦਿੰਦੇ ਹੋਏ ਉਸ ਨੂੰ ਡੀ.ਏ.ਵੀ ਦਾ ਂਅਨਮੋਲ ਹੀਰਾਂ ਕਿਹਾ।ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਕੂਲ ਰਾਸ਼ਟਰੀ ਅਤੇ ਅੰਤਰਸ਼ਰਾਸ਼ਟਰੀ ਪੱਧਰ ਤੇ ਭਾਗ ਲੈਣ ਲਈ ਵਿਦਿਆਰਥੀ ਦਾ ਪੋਸ਼ਣ ਕਰਦਾ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਉਸਨੇ ਇੱਕ ਉਚਾ ਸਥਾਨ ਬਣਇਆ ਹੈ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀ ਦੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਉਸਨੂੰ ਇਸ ਮੌਕੇ ਦੀ ਵਧਾਈ ਦਿੰਦੇ ਹੋਏ ਆਪਣੀ ਕੋਸ਼ਿਸ਼ਾਂ ਜਾਰੀ ਰੱਖਣ ਲਈ ਕਿਹਾ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਉਸਦੀ ਇਸ ਪ੍ਰਾਪਤੀ ਉਤੇ ਖ਼ੁਸ਼ੀ ਪ੍ਰਗਟ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਉਸ ਨੇ ਸਕੂਲ ਅਤੇ ਮਾਪਿਆਂ ਨੁੰ ਮਾਣ ਪ੍ਰਦਾਨ ਕੀਤਾ ਹੈ ਅਤੇ ਸਕੂਲ ਦੀ ਸ਼ਾਨ ਵਧਾਈ ਹੈ।ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਇਕ ਮਿਹਨਤੀ ਵਿਦਿਆਰਥੀ ਰਹੀ ਹੈ।ਉਨ੍ਹਾਂ ਨੇ ਉਸਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਨਾ ਛੱਡਣ ਅਤੇ ਹੋਰ ਹਿੰਮਤ ਨਾਲ ਅੱਗੇ ਵੱਧਣ ਲਈ ਕਿਹਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply