Tuesday, February 18, 2025

 ਨਵਾਂ ਸਾਲ ਮੁਬਾਰਕ ਹੈ

ਆਉ! ਜੀ ਆਇਆਂ, ਸਾਲ ਮੁਬਾਰਕ ਹੈ।
ਮਹਿੰਗਾਈ ਸਿਰ ਚੜ੍ਹ ਬੋਲੀ, ਦਾਲ ਮੁਬਾਰਕ ਹੈ।

ਝੁੱਗੀਆਂ ਵਿਚ ਸੁੱਤੇ ਲੋਕੀਂ, ਠਰੂੰ-ਠਰੂੰ ਨੇ ਕਰਦੇ
ਜੋ ਠੰਡ ‘ਚ ਨੰਗੇ ਫਿਰਦੇ, ਬਾਲ ਮੁਬਾਰਕ ਹੈ।

ਦੇਸ਼ ਮੇਰੇ ਦੇ ਨੇਤਾ, ਹੁਣ ਕੌਡ ਕਬੱਡੀ ਖੇਡਣ
ਸੰਸਦ ਵਿਚ ਹੂਰਾ-ਮੁੱਕੀ, ਗਾਲ ਬਰਾਬਰ ਹੈ।

ਅਮੀਰਾਂ ਦੀ ਤਾਨਾਸ਼ਾਹੀ, ਅੰਬਰੀਂ ਉਡਾਰੀ ਮਾਰੇ
ਗਰੀਬਾਂ ਨੂੰ ਫ਼ਹੁਣ ਵਾਲਾ, ਜਾਲ ਮੁਬਾਰਕ ਹੈ।

ਰਿਸ਼ਵਤ ‘ਤੇ ਠੱਗੀ-ਠੋਰੀ, ਦਿਨ-ਦਿਹਾੜੇ ਹੋਵੇ
ਸਰਕਾਰ ਮੇਰੀ ਦਾ ਵੇਖੋ, ਖਿਆਲ ਮੁਬਾਰਕ ਹੈ।

ਧਰਮ ਖਾਤਰ ਚਲਣੀ, ਜੇ ਦੇਸ਼ ਦੀ ਸਿਆਸਤ
ਵਾਹਿਗੁਰੂ ਤੇ ਅੱਲਾ, ਈਸਾ, ਗੁਪਾਲ ਮੁਬਾਰਕ ਹੈ।

ਨਸ਼ਿਆਂ ਦੇ ਸੁਦਾਗਰਾਂ ਵੀ, ਕਸਰ ਨਾ ਛਡੀ
ਡਗ-ਮਗਾਉਂਦੇ ਪੈਰ ਦੀ, ਚਾਲ ਮੁਬਾਰਕ ਹੈ।

ਅੱਜ ਨਾਰੀ ਦੀ ਆਬਰੂ, ਮਹਿਫ਼ੂਜ਼ ਨਹੀਂ ਜਿਥੇ
ਬੇ -ਗੈਰਤੀ ਦਾ ਆਇਆ, ਭੂਚਾਲ ਮੁਬਾਰਕ ਹੈ।

“ਸੁਹਲ” ਜੇ ਇਸ ਤਰਾਂ, ਖ਼ੁਸ਼ੀਆਂ ਦੇ ਵਾਜੇ ਵਜਣੇਂ
ਬਜ਼ਾਰੀਂ ਬਨਾਉਟੀ ਵਿਕਦਾ, ਮਾਲ ਮੁਬਾਰਕ ਹੈ।

Malkiat Sohal

 

 

 

 

ਮਲਕੀਅਤ ਸਿੰਘ “ਸੁਹਲ”

ਗ਼ਜ਼ਲ ਨਿਵਾਸ,ਨੋਸ਼ਹਿਰਾ ਬਹਾਦਰ,,ਡਾ-ਤਿੱਬੜੀ
( ਗੁਰਦਾਸਪੁਰ) ਮੋਬਾ- 98728-48610

Check Also

ਸਾਉਣ ਮਹੀਨਾ

ਸਾਉਣ ਮਹੀਨਾ ਚੜ੍ਹਦੇ ਹੀ, ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ। ਉਹ ਪਿੰਡ ਦੇ ਸਕੂਲ ਵਿੱਚ …

Leave a Reply