Saturday, July 27, 2024

ਸਾਲ ਸੋਲਵਾਂ ਚੜ੍ਹਿਆ

ਸਾਲ ਸੋਲਵਾਂ ਚੜ੍ਹਿਆ, ਆਉਣੇ ਰੰਗ ਬਦਲ ਬਦਲ ਕੇ,
ਪੁਟਿਓ ਪੈਰ ਵੇ ਸੱਜਣੋ ਹੁਣ, ਸੰਭਲ ਸੰਭਲ ਕੇ ।

ਏਸੇ ਉਮਰੇ ਦਿਲ ਵਿੱਚ ਫੁੱਟਣ ਕਈ ਉਮੰਗਾਂ,
ਦੱਸਦਿਆਂ ਦੱਸਦਿਆਂ ਆਵਣ ਜਦ ਸੰਗਾਂ,
ਵੱਧਦੀਆਂ ਜਾਂਦੀਆਂ ਨਿੱਤ ਨਵੀਆਂ ਹੀ ਮੰਗਾਂ,
ਮੌਜਾਂ ਨਿੱਤ ਹੀ ਮਾਣਿਓ ਸਭ ਰਲ ਮਿਲ ਕੇ।
ਪੁਟਿਓ ਪੈਰ ਵੇ ਸੱਜਣੋ ਹੁਣ ……………. ।

ਬਚਪਨ ਬੀਤ ਗਿਆ ਹੁਣ ਪੈਰ ਜਵਾਨੀ ਧਰਿਆ,
ਛੱਡ ਸਕੂਲ ਹੁਣ ਮੂੰਹ ਕਾਲਜ ਵੱਲ ਕਰਿਆ,
ਮੱਲੋ-ਮੱਲੀ ਮੁੱਛਾਂ ਤੇ ਹੱਥ ਜਾਵੇ ਫਿਰਿਆ,
ਪਛਾਣੀ ਜਾਵੇ ਤੋਰ ਗੁੱਭਰੂਆਂ ਦੀ ਚਲਦੇ ਚਲਦੇ।
ਪੁਟਿਓ ਪੈਰ ਵੇ ਸੱਜਣੋ ਹੁਣ, …………….।

ਵਿਰਸੇ ਆਪਣੇ ਨੂੰ ਜਾਣਾ ਕਦੇ ਵੀ ਨਾ ਭੁੱਲ ਵੇ,
ਪੈ ਨਸ਼ਿਆਂ ਦੇ ਵਿੱਚ ਜਾਵੀਂ ਨਾ ਕਿਧਰੇ ਰੁੱਲ ਵੇ,
ਇੱਜਤ ਕਰਨੀ ਸਭ ਦੀ ਲੱਗੇ ਨਾ ਕੋਈ ਮੁੱਲ ਵੇ,
ਦੁੱਖ ਸੁੱਖ ਵੰਡਾਉਣੇ ‘ਫਕੀਰਾ’ ਸਭ ਦੇ ਮਿਲ ਜੁਲ ਕੇ।
ਪੁਟਿਓ ਪੈਰ ਵੇ ਸੱਜਣੋ ਹੁਣ, …………….।

ਸਾਲ ਸੋਲਵਾਂ ਚੜ੍ਹਿਆ, ਆਉਣੇ ਰੰਗ ਬਦਲ ਬਦਲ ਕੇ,
ਪੁਟਓ ਪੈਰ ਵੇ ਸਜੱਣੋ ਹੁਣ, ਸੰਭਲ ਸੰਭਲ ਕੇ ।

Vinod Fakira
ਵਿਨੋਦ ਫ਼ਕੀਰਾ,
ਸਟੇਟ  ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721-97326

Check Also

ਬਾਲ ਗੀਤ (ਡੇਂਗੂ)

ਡੇਂਗੂ ਮੱਛਰ ਨੇ ਹੈ, ਹਰ ਥਾਂ ਆਪਣਾ ਜਾਲ ਵਿਛਾਇਆ, ਬੱਚਿਆਂ, ਬੁੱਢਿਆਂ, ਨੋਜਵਾਨਾਂ ਨੂੰ ਆਪਣਾ ਸ਼ਿਕਾਰ …

Leave a Reply