Monday, July 8, 2024

ਭੁਪਿੰਦਰਾ ਗਲੋਬਲ ਸਕੂਲ ਵਿਖੇ ਬੱਚਿਆਂ ਦਾ ਤੀਜਾ ਮੁਫਤ ਮੈਡੀਕਲ ਚੈਕਅੱਪ ਕੈਂਪ ਲੱਗਾ

PPN0601201604

ਸੰਦੌੜ, 06 ਜਨਵਰੀ (ਹਰਮਿੰਦਰ ਸਿੰਘ ਭੱਟ)- ਭੁਪਿੰਦਰਾ ਗਲੋਬਲ ਸਕੂਲ ਅਤੇ ਸਰਾਓ ਬੱਚਿਆਂ ਦਾ ਹਸਪਤਾਲ ਮਾਲੇਰਕੋਟਲਾ ਵੱਲੋਂ ਸਾਂਝੇ ਤੌਰ ‘ਤੇ ਡਾ. ਪਰਮਿੰਦਰ ਸਿੰਘ ਸਰਾਓ ਦੀ ਯੋਗ ਅਗਵਾਈ ਹੇਠ ਭੁਪਿੰਦਰਾ ਗਲੋਬਲ ਸਕੂਲ ਵਿਖੇ ਬੱਚਿਆਂ ਦਾ ਤੀਜਾ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਪੁੱਜੇ ਸ. ਸੁਰਿੰਦਰ ਸਿੰਘ ਸੋਢੀ (ਆਈ.ਪੀ.ਐਸ.) ਆਈ.ਜੀ. ਪੰਜਾਬ ਪੁਲਿਸ ਨੇ ਕੀਤਾ। ਕੈਂਪ ਵਿਚ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ.ਪਰਮਿੰਦਰ ਸਿੰਘ ਸਰਾਓ ਅਤੇ ਡਾ. ਮਨੀਸ਼ਾ (ਬੀ.ਡੀ.ਐਸ) ਨੇ ਸਕੂਲੀ ਬੱਚਿਆਂ ਦਾ ਚੈਕਅੱਪ ਕਰਕੇ ਲੋੜਵੰਦ ਬੱਚਿਆਂ ਨੂੰ ਮੁਫਤ ਦਵਾਈਆਂ ਦਿੱਤੀਆਂ। ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਮਹਿਮਾਨਾਂ ਦੇ ਸਵਾਗਤੀ ਗੀਤ (ਜੀ ਆਇਆਂ ) ਨਾਲ ਕੈਂਪ ਦੇ ਅਰੰਭ ਹੋਣ ਉਪਰੰਤ ਦੂਜੇ ਪੜਾਅ ਵਿਚ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਲੋਕ ਨਾਚ, ਗਿੱਧਾ ਅਤੇ ਸਕੇਟਿੰਗ ਡਾਂਸ ਨੂੰ ਮਹਿਮਾਨਾਂ ਵੱਲੋਂ ਕਾਫੀ ਸਲਾਹਿਆ ਗਿਆ। ਕੈਂਪ ਦੇ ਮੁੱਖ ਮਹਿਮਾਨ ਭਾਰਤੀ ਹਾਕੀ ਟੀਮ ‘ਚ ਚੋਟੀ ਦੇ ਖਿਡਾਰੀ ਰਹੇ ਸ. ਸੁਰਿੰਦਰ ਸਿੰਘ ਸੋਢੀ (ਆਈ.ਪੀ.ਐਸ.) ਆਈ.ਜੀ. ਪੰਜਾਬ ਜੋ ਖੇਡਾਂ ਨੂੰ ਪ੍ਰਫੂਲਤ ਕਰਨ ਲਈ ਅੱਜ ਵੀ ਪੂਰੀ ਤਰ੍ਹਾਂ ਯਤਨਸ਼ੀਲ ਹਨ ਨੇ ਆਪਣੇ ਸੰਬੋਧਨ ਦੌਰਾਨ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ‘ਚ ਵੀ ਰੁੱਚੀ ਲੈਣ ਲਈ ਪ੍ਰੇਰਿਤ ਕਰਦਿਆਂ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਅਿਾ। ਇਸ ਮੌਕੇ ਸ.ਸੋਢੀ ਨੇ ਸਕੂਲ ਦੇ ਵੱਖ-ਵੱਖ ਖੇਡ ਖੇਤਰ ‘ਚ ਜ਼ਿਲਾ੍ਹ ਤੇ ਰਾਜ ਪੱਧਰ ‘ਤੇ ਨਾਮਨਾ ਖੱਟਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਸ.ਸੋਢੀ ਨੇ ਸਕੂਲ ਦੇ ਜੂਨੀਅਰ ਬਲਾਕ ਦਾ ਉਦਘਾਟਨ ਵੀ ਕੀਤਾ। ਕੈਂਪ ਦੇ ਅਖੀਰ ਵਿਚ ਸਕੂਲ ਦੀ ਐਮ.ਡੀ. ਮੈਡਮ ਲਖਵੀਰ ਕੌਰ ਢੀਂਡਸਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਪੀ. ਮਾਲੇਰਕੋਟਲਾ ਸ. ਜਸਵਿੰਦਰ ਸਿੰਘ, ਡੀ.ਐਸ.ਪੀ. ਅਮਰਗੜ੍ਹ ਸ.ਗੁਰਮੀਤ ਸਿੰਘ, ਐਸ.ਐਚ.ਓ. ਅਮਰਗੜ੍ਹ ਸ੍ਰੀ ਸੰਜੀਵ ਗੋਇਲ, ਮਾਲੇਰਕੋਟਲਾ ਟ੍ਰੈਫਿਕ ਇੰਚਾਰਜ਼ ਤਰਲੋਚਨ ਸਿੰਘ, ਅਮਰਿੰਦਰ ਸਿੰਘ ਮੰਡੀਆਂ, ਰਾਜਨਦੀਪ ਕੈਲੇ, ਅਮਨਦੀਪ ਸਿੰਘ ਢੀਂਡਸਾ, ਬਿੱਟੂ ਜਲਾਲਗੜ੍ਹ, ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਹਾਜ਼ਰ ਸੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply