Monday, July 8, 2024

ਪਹਿਲਾ ਪ੍ਰਵਾਸੀ ਸੰਗਠਨ ਸੰਮੇਲਨ ਨੂੰ ਮਿਲਿਆ ਯੂਰਪ ਦੀ ਰਾਜਧਾਨੀ ਬਰੁਸਲ ਵਿਚ ਭਰਵਾਂ ਹੁੰਗਾਰਾ

PPN1101201613ਅੰਮ੍ਰਿਤਸਰ (ਬੈਲਜੀਅਮ), 10 ਜਨਵਰੀ (ਬਿਊਰੋ)- ਯੂਰਪ ਦੀ ਰਾਜਧਾਨੀ ਬੈਲਜੀਅਮ ਬਰੁਸਲ ਵਿੱਚ 9 ਜਨਵਰੀ ਨੂੰ ਅੰਬੈਸੀ ਦੇ ਮੀਟਿੰਗ ਹਾਲ ਵਿੱਚ ਪ੍ਰਵਾਸੀ ਭਾਰਤੀਆਂ ਦਾ ਸੰਗਠਨ ਸੰਮੇਲਨ ਸਮਾਗਮ ਹੋਇਆ, ਜਿਸ ਦਾ ਸਾਰਾ ਇੰਤਜਾਮ ਅੰਬੈਸਡਰ ਮਨਜੀਵ ਸਿੰਘ ਪੁਰੀ ਦੀ ਦੇਖ ਰੇਖ ਹੇਠ ਸ੍ਰੀ ਵਿਨੋਦ ਕੁਮਾਰ ਸੂਕਸੈਨਾ ਅਤੇ ਆਸ਼ੂ ਰਾਏਜ਼ਾਦਾ ਨੇ ਮਿਲ ਕੇ ਕੀਤਾ।ਸੰਮੇਲਨ ਵਿਚ ਬਹੁਤ ਜਿਆਦਾ ਗਿਣਤੀ ਵਿਚ ਡਾਇਮੰਡ ਸਿਟੀ ਐਟਵਰਪੰਨ ਤੋ ਹੀਰਿਆਂ ਦੇ ਵਪਾਰੀ ਅਤੇ ਲੁਗਜ਼ਮਬਰਗ ਤੋ ਹੋਰ ਵਪਾਰੀ ਆਏ ਹੋਏ ਸਨ ਜਿੰਨਾਂ ਨੇ ਭਾਰਤੀ ਆਰਥਿਕਤਾ ਅਤੇ ਹੋਈ ਤਰੱਕੀ ਬਾਰੇ ਅਤੇ ਬੈਲਜੀਅਮ ਵਿਚ ਚੰਗੇ ਬਿਜਨੈਸ ਸ਼ਹਿਰੀਆਂ ਵਜੋ ਨਾਮਣਾ ਖੱਟ ਰਹੇ ਭਾਰਤੀਆਂ ਬਾਰੇ ਦਸਿਆ। ਸੰਮੇਲਨ ਦੀ ਸ਼ਰੂਆਤ ਅੰਬੈਸਡਰ ਮਨਜੀਵ ਸਿੰਘ ਪੁਰੀ ਨੇ ਸਾਰਿਆ ਨੂੰ ਜੀ ਆਇਆ ਕਹਿ ਕੇ ਕੀਤੀ। ਫਿਰ ਵਿਨੋਦ ਕੁਮਾਰ ਨੇ ਸਟੇਜ ਦੀ ਸ਼ੁਰੂਆਤ ਕੀਤੀ।ਬੈਲਜ ਇੰਡੀਆਨ ਤੋਂ ਆਏ ਹੋਏ ਬਹੁਤ ਸਾਰੇ ਲੋਕਾਂ ਨੇ ਆਪਣੇ ਵਿਚਾਰ ਰੱਖੇ।ਲੰਦਨ ਵਿੱਚ ਪਹਿਲੇ ਸ਼ੁਰੂ ਹੋਏ ਪ੍ਰਵਾਸੀ ਭਾਰਤੀ ਸਮੇਲਨ ਦੀ ਵੀਡੀਓ ਦਿਖਾ ਕੇ ਸ਼ੁਸ਼ਮਾ ਸ਼ਵਰਾਜ ਵਲੋਂ ਸੰਮੇਲਨ ਬਾਰੇ ਦਿੱਤੇ ਵਿਚਾਰ ਅਤੇ ਭਾਰਤ ਦੀਆਂ ਪ੍ਰਾਪਤੀਆਂ ਅਤੇ ਵਿਦੇਸ਼ਾਂ ਵਿਚ ਭਾਰਤੀਆਂ ਨੂੰ ਮੁਸ਼ਕਲਾਂ ਚੋ ਕਿਵੇ ਕੱਢਿਆ ਦਿਖਾਇਆ ਗਿਆ।

PPN1101201624
ਪ੍ਰਦੇਸ਼ ਵਿਚ ਪ੍ਰਵਾਸੀ ਸਮਾਗਮ 9 ਜਨਵਰੀ ਨੂੰ ਕਰਾਉਣ ਬਾਰੇ ਜਾਣਕਾਰੀ ਦਿੱੱਤੀ ਗਈ। ਪ੍ਰੇਮ ਚੰਦ ਕਪੂਰ ਨੇ ਓ.ਸੀ ਆਈ ਕਾਰਡ, ਸਲੈਡਰ ਸਰਟੀਫਿਕੇਟ ਅਤੇ ਹੋਰ ਕਾਗਜ਼ੀ ਕਾਰਵਾਈ ਲਈ ਖੱਜਲ ਹੂੰਦੇ ਹੋਏ ਲੋਕਾਂ ਦੀਆਂ ਸਮਸਿਆਵਾ ਬਾਰੇ ਦੱਸਿਆ।ਅਮਰਜੀਤ ਸਿੰਘ ਭੋਗਲ ਜੀ ਨੇ ਵੀ ਲੋਕਾਂ ਨੂੰ ਇੰਡੀਅਨ ਪਾਸਪੋਰਟ ਬਾਰੇ ਆ ਰਹੀਆਂ ਸਮੱਸਿਆਵਾ ਬਾਰੇ ਬੜੇ ਵਿਸਥਾਰ ਨਾਲ ਜਗਰੂਕ ਕਰਵਾਇਆ ਕਿ ਬੈਲਜੀਅਮ ਦੀ ਧਰਤੀ ‘ਤੇ ਲੰਮੇ ਸਮੇ ਤੋਂ ਰਹਿ ਰਹੇ ਹਨ ਇੰਡੀਆ ਜਾਣ ਦੇ ਚਾਹਵਾਨਾਂ ਨੂੰ ਸਰਕਾਰੀ ਡਾਕੂਮੈਂਟ ਨਾ ਮਿਲਣ ਬਾਰੇ ਆ ਰਹੀਆਂ ਮੁਸ਼ਕਲਾ ਦਾ ਵਿਸਥਾਰ ਨਾਲ ਦੱਸਿਆ।ਜਿਸ ਦਾ ਹੱਲ ਵਿਨੋਦ ਕੁਮਾਰ ਸੁਕਸੈਨਾ ਨੇ ਜਲਦ ਕੱਢਣ ਦਾ ਵਾਅਦਾ ਕੀਤਾ ।ਅੰਬੈਸਡਰ ਮਨਜੀਵ ਸਿੰਘ ਪੁਰੀ ਨੇ ਆਏ ਹੋਏ ਸਾਰੇ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕੀਤਾ ।ਸਾਰਿਆਂ ਨੇ ਭਾਰਤੀ ਖਾਣੇ ਦਾ ਅਨੰਦ ਮਾਣਿਆ ਅਤੇ ਆਪਸੀ ਮਿਲਾਪ ਦੀ ਸਾਂਝ ਨੂੰ ਬਰਕਰਾਰ ਰੱਖਣ ਲਈ ਵਿਚਾਰਾਂ ਕੀਤੀਆਂ। ਹਾਜਰ ਪੰਜਾਬੀਆਂ ‘ਚ ਤਰਸੇਮ ਸਿੰਘ ਸ਼ੇਰਗਿੱਲ, ਪੇ੍ਰਮ ਕਪੂਰ, ਅਵਤਾਰ ਸਿੰਘ ਛੌਕਰ, ਅਵਤਾਰ ਸਿੰਘ ਤੇਜ ਟ੍ਰੈਵਲ, ਪ੍ਰਤਾਪ ਸਿੰਘ, ਤੀਰਥ ਰਾਮ ਵੇਟਲਿਫਟਰ, ਸੱਜਣ ਸਿੰਘ ਬਿਰਦੀ, ਡਾਕਟਰ ਦਲਜੀਤ ਸਿੰਘ, ਸੋਨੀ ਬੱਠਲਾ, ਚੂਹੜ ਸਿੰਘ, ਮਨਜਿੰਦਰ ਸਿੰਘ ਭੋਗਲ, ਕੁਲਵੰਤ ਸਿੰਘ ਢੀਡਸਾ, ਬਲਵਿੰਦਰ ਸਿੰਘ ਸ਼ੇਰਗਿੱਲ, ਗੁਰਦਿਆਲ ਰਾਮ, ਚਰਨਜੀਤ ਸਿੰਘ ਬਰਨਾਲਾ, ਬਸੰਤ ਸਿੰਘ ਮੋਹਾਲੀ, ਹਰਦੇਵ ਸਿੰਘ ਢਿੱਲੋਂ ਡੀਸਟ, ਪ੍ਰੀਤੀ ਕੌਰ ,ਮੈਬਰ ਕਮੇਟੀ ਉਪਰਟਿੰਗਿਨ, ਪੱਤਰਕਾਰ ਅਮਰਜੀਤ ਸਿੰਘ ਭੋਗਲ ਅਤੇ ਪੱਤਰਕਾਰ ਹਰਚਰਨ ਸਿੰਘ ਢਿੱਲੋਂ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply