Monday, July 8, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ‘ਰਾਸ਼ਟਰੀ ਯੁਵਾ ਦਿਵਸ’ ਦੇ ਤੌਰ ਤੇ ਮਨਾਇਆ

PPN1101201612ਅੰਮ੍ਰਿਤਸਰ, 11 ਜਨਵਰੀ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਂਰਾਸ਼ਟਰੀ ਯੁਵਾ ਦਿਵਸਂ ਦੇ ਤੌਰ ਤੇ ਮਨਾਇਆ ਗਿਆ। ਉਹ ਇਕ ਭਾਰਤੀ ਹਿੰਦੂ ਸੰਤ ਸਨ ਜਿੰਨ੍ਹਾਂ ਨੇ ਅਚਾਰਿਆ ਰਾਮ ਕ੍ਰਿਸ਼ਨ ਦੀਆਂ ਸਿੱਖਿਆਵਾਂ ਨੂੰ ਅਪਨਾਇਆ। ਉਨ੍ਹਾਂ ਨੇ ਸਾਨੂੰ ਵੇਦਾਂ ਅਤੇ ਯੋਗ ਦੀ ਸਿੱਖਿਆ ਦਿੱਤੀ। ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਲਾਸ ਤੇ ਜੋਸ਼ ਨਾਲ ਗੀਤ ਗਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਜੀਵਨ ਤੇ ਭਾਸ਼ਨ ਦਿੰਦੇ ਹੋਏ ਦੱਸਿਆ ਕਿ ਉਹ ਬਚਪਨ ਵਿੱਚ ਹੀ ਅਧਿਆਤਮਕ ਜੀਵਨ ਵੱਲ ਮੁੜ ਗਏ ਸਨ। ਉਨ੍ਹਾਂ ਦੇ ਗਿਆਨ ਤੇ ਬੁੱਧੀ ਨੇ ਬੱਚਿਆਂ ਨੂੰ ਬਹੁਤ ਕੁਝ ਸਿਖਾਇਆ ਹੈ। ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਰੋਲ ਪਲੇਅ ਵੀ ਕੀਤਾ ਗਿਆ। ਉਹ ਹਮੇਸ਼ਾਂ ਬਜੁਅਤੇ ਲੋੜਵੰਦਾਂ ਦੀ ਸਹਾਇਤਾ ਕਰਦੇ ਰਹੇ। ਉਨ੍ਹਾਂ ਦਾ ਵਿਚਾਰ ਸੀ ਕਿ ਸਮਾਜ ਦਾ ਯੁਵਾ ਵਰਗ ਹੀ ਸਹੀ ਢੰਗ ਨਾਲ ਸਮਾਜ ਵਿੱਚ ਸੁਧਾਰ ਲਿਆ ਸਕਦਾ ਹੈ।  ਉਨ੍ਹਾਂ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਸਕੂਲ ਦੇ ਅਧਿਆਪਕ ਸz: ਗੁਰਬਿੰਦਰ ਸਿੰਘ ਭੱਟੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਪੁਸਤਕਾਂ ਪੜ੍ਹਨ ਦੇ ਬਹੁਤ ਸ਼ੌਕੀਨ ਸਨ। ਉਹ ਹਰ ਰੋਜ਼ ਇਕ ਕਿਤਾਬ ਜ਼ਰੂਰ ਪੜ੍ਹਿਆ ਕਰਦੇ ਸਨ। ਉਨ੍ਹਾਂ ਦਾ ਮਾਨਣਾ ਸੀ ਕਿ ਅਸੀਂ ਕੋਈ ਵੀ ਕੰਮ ਇਕਾਰਗਤਾ ਨਾਲ ਕਰੀਏ ਤਾਂ ਸਫਲਤਾ ਜ਼ਰੂਰ ਮਿਲਦੀ ਹੈ। ਅੰਤ ਵਿੱਚ ਉਨ੍ਹਾਂ ਅਤੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਕਸਮ ਖਾਧੀ।  ਇਸ ਮੌਕੇ ਤੇ ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀ ਨੂੰ ਕਿਹਾ ਕਿ ਸਾਨੂੰ ਸਵਾਮੀ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਚੰਗੇ ਗੁਣ ਧਾਰਨ ਕਰਨੇ ਚਾਹੀਦੇ ਹਨ ਤੇ ਵਿਵੇਕਾਨੰਦ ਜੀ ਵਾਂਗ ਹੀ ਇਮਾਨਦਾਰੀ ਵਾਲਾ ਜੀਵਨ ਜਿਊਣਾ ਚਾਹੀਦਾ ਹੈ।
ਇਸ ਸਭਾ ਵਿੱਚ ਬੋਲਦਿਆਂ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀ ਨੂੰ ਕਿਹਾ ਕਿ ਉਨ੍ਹਾਂ ਦੇ ਮੋਢਿਆਂ ਤੇ ਇਕ ਖ਼ਾਸ ਜਿੰਮੇਵਾਰੀ ਹੈ ਕਿ ਉਹ ਸਵਾਮੀ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਵਿੱਚ ਮਾਨਸਿਕ ਅਤੇ ਅਧਿਆਤਮਕ ਸੁਧਾਰ ਲਿਆਉਣ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply