ਹੱਥੀਂ ਤੇਰੇ ਪੱਥਰ ਤਰ ਗਏ, ਸਤਿਗੁਰੂ ਸਾਨੂੰ ਵੀ ਹੁਣ ਤਾਰ,
ਅਸੀਂ ਆਏ ਤੇਰੇ ਦੁਆਰ, ਸੁਣ ਲੈ ਸਾਡੀ ਕੁੂਕ ਪੁਕਾਰ।
ਹੱਥੀਂ ਤੇਰੇ ਪੱਥਰ ਤਰ ਗਏ……………………..
ਕੁਨਾਂ ਵਿੱਚੋਂ ਅੰਮ੍ਰਿਤ ਬਖ਼ਸ਼ੇ, ਅਨਹਦ ਧੁੰਨ ਨਾਲ ਸੁਰਤ ਨੂੰ ਜੋੜੇਂ,
ਧੋਬੀ ਦੀ ਪੁੱਤਰੀ ਦੇ ਖੁਲੇ ਦਸਮ ਦੁਆਰੇ, ਨਾਮ ਦੇ ਨਾਲ ਤੂੰ ਐਸਾ ਜੋੜੇਂ,
ਰਾਜੇ ਪੀਪੇ ਵਰਗੇ ਲੱਗੇ ਚਰਨੀ, ਭਵ ਸਾਗਰ ਤੋਂ ਹੋ ਗਏ ਪਾਰ,
ਹੱਥੀਂ ਤੇਰੇ ਪੱਥਰ ਤਰ ਗਏ……………………..
ਹੰਕਾਰੀਆਂ ਦੇ ਮਾਣ ਸੀ ਤੋੜੇ, ਨਜ਼ਰੀਂ ਸਭ ਨਾਲ ਆਏ ਚਤੋਗੜ੍ਹ,
ਇਸੇ ਗੱਲ ਦੀ ਭਰੇ ਗਵਾਹੀ, ਖੁਰਾਲਗੜ੍ਹ ਚੱਕੀ ਦੇ ਪੁੜ੍ਹ,
ਪਥਰੀ ਥੱਲੇ ਗੰਗਾਂ ਵਗਦੀ, ਪਾਰਸ ਦੀ ਲੈਦੇਂ ਨਾ ਸਤਿਗੁਰੁ ਸਾਰ।
ਹੱਥੀਂ ਤੇਰੇ ਪੱਥਰ ਤਰ ਗਏ……………………..
ਦੁਨੀਆਂ’ ਨੂੰ ਭਰਮਾਂ ਵਿੱਚੋਂ ਮਿਟਾਵਣ ਲਈ, ਕੌਤਕ ਕਰ ਵਿਖਾਏ,
ਤਰਦੇ ਹੋਏ ਪੱਥਰਾਂ ਨੂੰ ਵੇਖੇ ਦੁਨੀਆ ਮਹਿੰਮਾਂ ਗੁਰਾਂ ਦੀ ਗਾਏ
‘ਫ਼ਕੀਰਾ’ ਆਉਣਾ ਨਾ ਮੁੜ ਜੱਗ ‘ਤੇ, ਸਤਿਗੁਰੂ ਰਵਿਦਾਸ ਜੀ ਵਰਗਾ ਅਵਤਾਰ
ਹੱਥੀਂ ਤੇਰੇ ਪੱਥਰ ਤਰ ਗਏ……………………..
ਅਸੀਂ ਆਏ ਤੇਰੇ ਦੁਆਰ, ਸੁਣ ਲੈ ਸਾਡੀ ਕੁੂਕ ਪੁਕਾਰ।
ਹੱਥੀਂ ਤੇਰੇ ਪੱਥਰ ਤਰ ਗਏ, ਸਤਿਗੁਰੂ ਸਾਨੂੰ ਵੀ ਹੁਣ ਤਾਰ ।
ਵਿਨੋਦ ਫ਼ਕੀਰਾ, ਸਟੇਟ ਐਵਾਰਡੀ,
ਆਰੀਆ ਨਗਰ,ਕਰਤਾਪੁਰ,
ਜਲੰਧਰ।
ਮੋ.098721 97326