Friday, July 5, 2024

 ਯੂਨੀਵਰਸਿਟੀ ਵੱਲੋ ਜਗਤਾਰ ਸਿੰਘ ਢੇਸੀ ਮੈਮੋਰੀਅਲ ਭਾਸਣ ਦਾ ਆਯੋਜਨ

PPN2502201618

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੋਸ਼ਲ ਸਾਇੰਸਜ਼ ਵਿਭਾਗ ਵੱਲੋ ਜਗਤਾਰ ਸਿੰਘ ਢੇਸੀ ਮੈਮੋਰੀਅਲ ਦੇ ਸਲਾਨਾ ਚੌਥੇ ਭਾਸਣ ਦਾ ਆਯੋਜਨ ਅੱਜ ਇਥੇ ਕੱਲ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਕੀਤਾ ਗਿਆ। ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਪ੍ਰਸਿਧ ਰਾਜਨੀਤੀ ਵਿਗਿਆਨੀ ਪ੍ਰੋਫੈਸਰ ਕੇ.ਸੀ ਸੂਰੀ ਵੱਲੋ ਭਾਰਤ ਵਿਚ ਫੈਡਰਲਇਜ਼ਮ ਅਤੇ ਪਾਰਟੀ ਸਿਸਟਮ ਵਿਸ਼ੇ ਤੇ ਇਹ ਭਾਸ਼ਣ ਦਿੱਤਾ ਗਿਆ।ਇਹ ਭਾਸ਼ਣ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਦੇ ਸਾਬਕਾ ਪ੍ਰੋਫੈਸਰ ਅਵਤਾਰ ਸਿੰਘ ਢੇਸੀ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਪ੍ਰੋਫੈਸਰ ਸੂਰੀ ਨੇ ਪਾਰਟੀ ਸਿਸਟਮ ਅਤੇ ਫੈਡਰਲਇਜ਼ਮ ਇਨ ਇੰਡੀਆ” ਵਿਸ਼ੇ ਤੇ ਲੈਕਚਰ ਦਿਤਾ। ਆਪਣੇ ਲੈਕਚਰ ਵਿਚ ਉਹਨਾਂ ਨੇ ਪਾਰਟੀ ਸਿਸਟਮ ਅਤੇ ਫੈਡਰਲਇਜ਼ਮ ਦੇ ਵਿਚ ਸਬੰਧ ਦਿਖਾਉਣ ਦੀ ਕੋਸ਼ਿਸ ਕੀਤੀ। ਉਹਨਾਂ ਨੇ ਇਹ ਵਿਚਾਰ ਪ੍ਰਗਟਾਇਆ ਕਿ ਭਾਰਤ ਵਿਚ ਫੈਡਰਲ ਸਿਸਟਮ ਸਫਲ ਹੋਣ ਦਾ ਸਿਹਰਾ ਭਾਰਤ ਦੇ ਸਮਾਜਕ ਢਾਂਚੇ ਨੂੰ ਜਾਂਦਾ ਹੈ ਨਾ ਕਿ ਸੂਬਾ ਪਦਰੀ ਪਾਰਟੀਆਂ ਦੀ ਹੋਦ ਵਿਚ ਆਉਣ ਨੂੰ। ਉਹਨਾਂ ਕਿਹਾ ਕਿ ਰਾਜਨੀਤਿਕ ਲੀਡਰਾਂ ਨੇ ਲੋਕਾਂ ਨੂੰ ਸਮਾਜਿਕ ਪਛਾਣ ਦੇ ਅਧਾਰ ਤੇ ਲਾਮਬੰਦ ਕੀਤਾ ਜਿਸ ਕਾਰਨ ਸੂਬਾ ਪੱਧਰੀ ਪਾਰਟੀਆਂ ਹੋਦ ਵਿਚ ਆਈਆ ਅਤੇ ਸਮੇਂ ਦੇ ਨਾਲ ਨਾਲ ਉਹਨਾਂ ਦੀ ਗਿਣਤੀ ਵਿਚ ਵਾਧਾ ਹੋਇਆ।
ਭਾਰਤ ਵਿਚ ਭੁਗੋਲਿਕ ਭਾਸ਼ਾਈ ਅਤੇ ਰਾਜਨੀਤਕ ਭਿੰਨਤਾਂ ਦੀ ਪ੍ਰਸੰਸਾ ਕਰਦਿਆਂ ਹੋਇਆ ਉਹਨਾਂ ਨੇ ਭਾਰਤ ਦੀ ਬਰਾਬਰਤਾ ਯੂਰਪ ਦੇ ਨਾਲ ਕੀਤੀ। ਉਨਾਂ ਦੇ ਅਨੁਸਾਰ ਭਾਰਤ ਵਿਚ ਨਵੇਂ ਸੂਬੇ ਬਣਾਏ ਜਾਣ ਦੇ ਨਾਲ ਦੇਸ਼ ਦੇ ਸੰਘੀ ਜਾਂ ਰਾਜਨੀਤਕ ਢਾਂਚੇ ਨੂੰ ਆਉਣ ਵਾਲੇ ਸਮੇਂ ਵਿਚ ਕੋਈ ਖਤਰਾ ਨਹੀਂ ਹੋਵੇਗਾ।ਇਸ ਲੈਕਚਰ ਦੀ ਪ੍ਰਧਾਨਗੀ ਵਿਭਾਗ ਦੇ ਮੁਖੀ ਪ੍ਰੋ. ਜਗਰੂਪ ਸਿੰਘ ਸ਼ੇਖੋ ਨੇ ਕੀਤੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply