Friday, July 5, 2024

ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਨੇ ਜੰਡਿਆਲਾ ਗੁਰੂ ‘ਚ ਸ਼ੁਰੂ ਕੀਤਾ ਸਵੱਛ ਭਾਰਤ ਅਭਿਆਨ

PPN2502201620

ਜੰਡਿਆਲਾ ਗੁਰੂ, 25 ਫਰਵਰੀ (ਹਰਿੰਦਰ ਪਾਲ ਸਿੰਘ)- ਸੇਟ ਸੋਲਜਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਸਵੱਛ ਭਾਰਤ ਅਭਿਆਨ ਅਧੀਨ ਅੱਜ ਜੰਡਿਆਲਾ ਗੁਰੂ ਸ਼ਹਿਰ ਵਿੱਚ ਘਰ- ਘਰ ਜਾ ਕੇ ਸ਼ਹਿਰ ਦੀ ਸਫਾਈ ਦਾ ਹੋਕਾ ਦਿੱਤਾ। ਇਸ ਅਭਿਆਨ ਦੀ ਸੁਰੂਆਤ ਸ਼ਹਿਰ ਦੇ ਵਾਈਸ ਪ੍ਰਧਾਨ ਸ਼੍ਰੀ ਸੰਨੀ ਸ਼ਰਮਾ ਨੇ ਮਿਉਸਪਲ ਕਮੇਟੀ ਦੇ ਦਫਤਰ ਵਿੱਚੋ ਕੀਤੀ। ਇਸ ਮੌਕੇ ਤੇ ਸ਼ਹਿਰ ਦੇ ਡੀ.ਐਸ .ਪੀ ਭਗਵੰਤ ਸਿੰਘ , ਕੋਸਲਰ ਸ. ਜਸਪਾਲ ਸਿੰਘ ਬੱਬੂ, ਕੌਸਲਰ ਅਵਤਾਰ ਸਿੰਘ ਕਾਲਾ, ਈ ੳ ਮਨਮੋਹਨ ਸਿੰਘ ਰੰਧਾਵਾ, ਅਮਰਜੀਤ ਸਿੰਘ, ਅਮਨ ਢੋਟ, ਸੁਖਚੈਨ ਸਿੰਘ, ਬਲਰਾਮ ਦੱਤ, ਬਲਵਿੰਦਰ ਕੁਮਾਰ ਅਤੇ ਮਿਉਸੀਪਲ ਕਮੇਟੀ ਦੇ ਸਮੂਹ ਕਰਮਚਾਰੀ ਹਾਜਿਰ ਸਨ । ਸਕੂਲ ਦੀ ਪ੍ਰਿਸੀਪਲ ਅਮਰਪ੍ਰੀਤ ਕੌਰ ਨੇ ਸਕੂਲੀ ਬੱਚਿਆਂ ਦੀ ਅਗਵਾਈ ਕਰਦੇ ਹੋਏ ਆਪਣੇ ਸਕੂਲ ਦੇ ਸਟਾਫ ਨਾਲ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਬਜਾਰਾਂ ਵਿੱਚ ਜਾ ਕੇ ਘਰਾਂ ਤੇ ਦੁਕਾਨਾਂ ਦੇ ਬਾਹਰ ਪੋਸਟਰ ਲਗਾ ਕੇ ਸ਼ਹਿਰਵਾਸੀਆ ਨੂੰ ਆਗਾਹ ਕੀਤਾ ਕਿ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖੋ। ਇਸ ਯਤਨ ਦੀ ਸਾਰੇ ਸ਼ਹਿਰ ਵਾਸੀਆ ਨੇ ਬਹੁਤ ਸਲਾਘਾ ਕੀਤੀ ਤੇ ਬੱਚਿਆਂ ਨੂੰ ਇਸ ਸ਼ੁਭ ਕੰਮ ਦੀ ਵਧਾਈ ਦਿੱਤੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply