Monday, July 1, 2024

ਭੋਗ ‘ਤੇ ਵਿਸ਼ੇਸ਼ : ਮਿਲਣਸਾਰ ਸੁਭਾਅ ਦੇ ਮਾਲਕ ਸਵ: ਸ੍ਰੀ ਮਤੀ ਕੁਲਵੰਤ ਕੌਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) –  ਸਰਦਾਰਨੀ ਕੁਲਵੰਤ ਕੌਰ  ਨੇ ਲੱਗ-ਭੱਗ 24 ਸਾਲ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਜੇ.ਬੀ.ਟੀ ਅਧਿਆਪਕਾ ਵੱਜੋਂ ਸੇਵਾ ਨਿਭਾਉਂਦਿਆਂ ਵਿਦਿਆਰਥੀਆਂ ਨੂੰ ਵਿਦਿਆ ਦਾ ਦਾਨ ਵੰਡਿਆ।ਆਪ ਨੇ ਸੇਵਾ ਸਮੇਂ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ, ਲਗਨ ਅਤੇ ਮਿਹਨਤ ਨਾਲ ਨਿਭਾਇਆ।।ਆਪ 31 ਜਨਵਰੀ 2015 ਨੂੰ ਸੇਵਾ ਮੁਕਤ ਹੋਏ ਸਨ। ਸੀ੍ਰਮਤੀ ਕੁਲਵੰਤ ਕੌਰ ਦਾ ਜਨਮ 1957 ਵਿੱਚ ਪਿਤਾ ਸ: ਕਰਤਾਰ ਸਿੰਘ  ਦੇ ਗ੍ਰਹਿ ਮਾਤਾ ਗੁਰਮੇਜ਼ ਕੌਰ ਦੀ ਕੁੱਖੋਂ ਪਿੰਡ ਜੌੜਾ ਜ਼ਿਲਾ੍ਹ ਤਰਨਤਾਰਨ ਵਿਖੇ ਹੋਇਆ।ਆਪ ਦਾ ਆਨੰਦ ਕਾਰਜ  ਸ: ਜਰਨੈਲ  ਸਿੰਘ ਨਾਲ ਹੋਇਆ।ਅਜੇ ਸੀ੍ਰਮਤੀ ਕੁਲਵੰਤ ਕੌਰ ਦੇ ਵਿਆਹ ਨੂੰ ਸੱਤ ਸਾਲ ਹੀ ਹੋਏ ਸਨ ਕਿ ਹੱਸਦੇਵੱਸਦੇ ਪਰਿਵਾਰ ਉੱਪਰ ਕੁੱਦਰਤ ਦਾ ਅਸਿਹ ਕਹਿਰ ਵਰਤਿਆ ਕਿ ਜਰਨੈਲ  ਸਿੰਘ ਆਪਣੀ ਪਤਨੀ, ਮਸੂਮ ਦੋ ਲੜਕਿਆਂ ਅਤੇ ਇਕ ਲੜਕੀ ਨੂੰ ਛੱਡ ਕੇ ਚੱਲ ਵੱਸੇ ਸਨ।ਸਰਦਾਰਨੀ ਕੁਲਵੰਤ ਕੌਰ ਨੇ ਕੁਦਰਤ ਦਾ ਭਾਣਾ ਮੰਨਦਿਆਂ ਆਪਣੇ ਬੱਚਿਆਂ ਦਾ ਚੰਗੇ ਢੰਗ ਨਾਲ ਪਾਲਣ-ਪੋਸ਼ਣ ਕਰਨ ਦੇ ਨਾਲ ਉਹਨਾਂ ਨੂੰ ਜਿੱਥੇ ਚੰਗੇ ਧਾਰਮਿਕ ਤੇ ਸਮਾਜਿਕ ਸੰਸਕਾਰ ਸਿਖਾਏ, ਉਥੇ ਉਹਨਾ ਨੂੰ ਪੜ੍ਹਾ ਲਿਖਾ ਕੇ ਆਪਣੇ ਪੈਰਾਂ ਤੇ ਖੜਾ ਕੀਤਾ।ਸੀ੍ਰਮਤੀ ਕੁਲਵੰਤ ਕੌਰ ਧਾਰਮਿਕ ਬਿਰਤੀ ਦੇ ਮਾਲਕ ਸਨ।ਆਪ ਹਰ ਵੇਲੇ ਲੋੜਵੰਦਾਂ ਦੀ ਮਦਦ ਕਰਨ ਲਈ ਤੱਤਪਰ ਰਹਿੰਦੇ ਸਨ।ਸਿਰੜੀ, ਸਿਦਕੀ, ਹਿੰਮਤੀ, ਦ੍ਰਿੜ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਆਖਰ ਪਿਛਲੇ ਸਾਲਾਂ ਤੋਂ ਬੀਮਾਰੀ ਨਾਲ ਜੂਝਦੇ ਹੋਏ ਬੀਤੇ ਵਰ੍ਹੇ ਸਦੀਵੀ ਵਿਛੋੜਾ ਦੇ ਕੇ ਗੁਰੁ ਚਰਨਾ ਵਿਚ ਜਾ ਬਿਰਾਜੇ ਸਨ।ਉਹਨਾਂ ਦੀ ਬਰਸੀ ਸਬੰਧ ਵਿਚ ਸ਼ੀ੍ਰ ਸੁਖਮਨੀ ਸਾਹਿਬ ਪਾਠ ਸਾਹਿਬ ਜੀ ਦੇ ਭੋਗ ਉਹਨਾਂ ਦੇ ਗ੍ਰਹਿ 34, ਸੀ੍ਰ ਗੁਰੁ ਰਾਮਦਾਸ ਐਵਨਿਊ ਅਜਨਾਲਾ ਰੋਡ ਗੁਮਟਾਲਾ ਵਿਖੇ ਪਾਏ ਜਾਣਗੇ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply