Friday, May 24, 2024

ਭੂਪਿੰਦਰ ਸਿੰਘ ਸੰਧੂ ਦੀ ਅਤ੍ਰਿੰਗ ਬੋਰਡ ਦੇ ਮੈਂਬਰ ਵੱਜੋਂ ਹੋਈ ਚੋਣ- ਲੇਖਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ

PPN050510

ਅੰਮ੍ਰਿਤਸਰ, 5 ਮਈ (ਦੀਪ ਦਵਿੰਦਰ ਸਿੰਘ)-   ਪੰਜਾਬੀ ਲੇਖਕਾਂ ਦੀ ਬਹੁਵਕਾਰੀ ਸੰਸਥਾ ਪੰਜਾਬੀ ਸਾਹਿਤ ਲੁਧਿਆਣਾ ਦੀ ਹੋਈ ਜਨਰਲ ਬਾਡੀ ਦੀ ਚੋਣ ਵਿੱਚ ਭੂਪਿੰਦਰ ਸਿੰਘ ਸੰਧੂ ਦੀ ਅਤ੍ਰਿੰਗ ਬੋਰਡ ਦੇ ਮੈਂਬਰ ਵੱਜੋਂ ਹੋਈ ਚੋਣ ਲਈ ਲੇਖਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸਥਾਨਕ ਵਿਰਸਾ ਵਿਹਾਰ ਵਿਖੇ ਹੋਈ ਮੀਟਿੰਗ ਵਿੱਚ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ, ਕਹਾਣੀਕਾਰ ਦੀਪ ਦਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਜਗਦੀਸ਼ ਸਚਦੇਵਾ ਅਤੇ ਅਦਾਕਾਰਾਂ ਪ੍ਰੀਤੀ ਸੋਹੀ ਨੇ ਇਛਾ ਪ੍ਰਗਟਾਈ ਕਿ ਅਕਦਾਮੀ ਦੀ ਨਵੀਂ ਕਾਰਜਕਾਰਨੀ ਸਾਹਿਤ ਤੇ ਸਭਿਆਚਾਰ ਲਈ ਉਸਾਰੂ ਕਾਰਜ ਆਰੰਭੇਗੀ। ਜਿਸ ਨਾਲ ਲੇਖਕਾਂ ਅਤੇ ਲੇਖਣੀ ਵਿੱਚ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ। ਇਸ ਤੋਂ ਇਲਾਵਾਂ ਸ਼ੁਸੀਲ ਦੁਸਾਂਝ, ਡਾ: ਕਰਮਜੀਤ ਸਿੰਘ, ਡਾ: ਗੁਰਭਜਨ ਗਿੱਲ, ਡਾ: ਚਰਨਜੀਤ ਸਿੰਘ ਨਾਭਾ, ਡਾ: ਸੁਰਜੀਤ ਭੱਟੀ, ਕਹਾਣੀਕਾਰ ਮੁੱਖਤਾਰ ਗਿੱਲ, ਡਾ: ਜੋਗਿੰਦਰ ਸਿੰਘ ਕੈਰੋਂ, ਡਾ: ਇਕਬਾਲ ਕੌਰ, ਡਾ: ਧਰਮ ਸਿੰਘ, ਡਾ: ਇੰਦਰਾ ਵਿਰਕ, ਲੋਕ ਗਾਇਕਾ ਗੁਰਮੀਤ ਬਾਵਾ, ਡਾ: ਰਾਣੀ, ਡਾ: ਮੋਹਨ, ਡਾ: ਸਰਘੀ, ਡਾ: ਬਲਜੀਤ ਰਿਆੜ, ਡਾ: ਮਨਦੀਪ ਕੌਰ ਢੀਂਡਸਾ, ਡਾ: ਲੱਕੀ ਸ਼ਰਮਾ, ਸ੍ਰੀਮਤੀ ਅਰਤਿੰਦਰ ਸੰਧੂ, ਡਾ: ਜਤਿੰਦਰਪਾਲ ਲੋਪੋਕੇ, ਡਾ: ਹਰਭਜਨ ਖੇਮਕਰਨੀ, ਵਿਜੇ ਸ਼ਰਮਾ, ਜਸਵੰਤ ਸਿੰਘ ਜੱਸ, ਡਾ: ਹਰਿਭਜਨ ਸਿੰਘ ਭਾਟੀਆ, ਨਿਰਮਲ ਅਰਪਣ, ਪ੍ਰੋ. ਕੁਲਦੀਪ ਸਿੰਘ ਗਿੱਲ, ਡਾ: ਸੁਖਦੇਵ ਸੇਖੋਂ, ਡਾ: ਹਰਜੀਤ ਕੌਰ, ਰਘਬੀਰ ਸਿੰਘ ਤੀਰ, ਦੇਵਿੰਦਰ ਦੀਦਾਰ, ਜਸਵੰਤ ਹਾਂਸ, ਮੱਖਣ ਕੁਹਾੜ, ਰੋਜੀ ਸਿੰਘ, ਹਰਮੀਤ ਆਰਟਿਸਟ, ਹਰਜੀਤ ਰਾਜਾਂਸਾਸੀ, ਧਰਮਿੰਦਰ ਔਲਖ, ਡਾ: ਨਿਰਮਲ ਜੋੜਾ, ਗੁਰਬਾਜ ਤੋਲਾ ਨੰਗਲ ਆਦਿ ਵੱਡੀ ਗਿਣਤੀ ਵਿੱਚ ਲੇਖਕਾਂ ਅਤੇ ਅਦੀਬਾਂ ਨੇ ਭੂਪਿੰਦਰ ਸਿੰਘ ਸੰਧੂ ਵਧਾਈ ਸੰਦੇਸ਼ ਭੇਜੇ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply