Friday, August 1, 2025
Breaking News

ਮਾਨਯੋਗ ਜਿਲਾ ਅਦਾਲਤ ਵਲੋਂ ਜੋਸ਼ੀ ਦੇ ਗੈਰ ਜਮਾਨਤੀ ਵਾਰੰਟ ਜਾਰੀ

PPN050513

ਅੰਮ੍ਰਿਤਸਰ, 5  ਮਈ ( ਪੰਜਾਬ ਪੋਸਟ ਬਿਊਰੋ)- ਸਥਾਨਕ ਸਰਕਾਰਾਂ ਬਾਰੇ  ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਹੱਤਕ ਇੱਜ਼ਤ ਦੇ ਤਿੰਨ ਮਾਮਲਿਆਂ ਵਿੱਚ ਅੱਜ ਪੇਸ਼ ਨਾ ਹੋਣ ‘ਤੇ ਮਾਨਯੋਗ ਜਿਲਾ ਅਦਾਲਤ ਵਲੋਂ ਉਨਾਂ ਦੇ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ ।ਸ੍ਰੀ ਜੋਸ਼ੀ ਵਲੋਂ ਇਤਰਾਜ਼ਯੋਗ ਸ਼ਬਦ ਵਰਤਣ ਦੇ ਦੋਸ਼ਾਂ ਤਹਿਤ ਵਿਨੀਤ ਮਹਾਜਨ ਨੇ ਉਨਾਂ ਖਿਲਾਫ ਦੀ ਦੋ ਮਾਮਲੇ ਦਰਜ ਕਰਵਾਏ ਸਨ ਅਤੇ ਇੱਕ ਹੋਰ ਮਾਮਲਾ ਨਗਰ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਹੋਟਲ ਨੂੰ ਨੁਕਸਾਨ ਪਹੁੰਚਾਉਣ ਦਾ ਸੀ, ਜਿਸ ਵਿੱਚ ਨਗਰ ਨਿਗਮ ਨੂੰ ਵੀ ਪਾਰਟੀ ਬਣਾਇਆ ਗਿਆ ਹੈ।ਇੰਨਾ ਤਿੰਨਾਂ ਮਾਮਲਿਆਂ ਵਿੱਚ ਸ੍ਰੀ ਜੋਸ਼ੀ ਨੇ ਪਹਿਲਾਂ ਵੀ 19 ਦਸੰਬਰ ਨੂੰ ਜਮਾਨਤ ਕਰਵਾਈ ਸੀ। ਸੰਦੀਪ ਗੋਰਸੀ ਅਤੇ ਵਿਨੀਤ ਨਮਹਾਜਨ ਦਾ ਕਹਿਣਾ ਹੈ ਕਿ ਤਿੰਨਾਂ ਮਾਮਲਿਆਂ ਵਿੱਚ ਪੇਸ਼ ਨਾ ਹੋਣ ‘ਤੇ ਮਾਨਯੋਗ ਅਦਾਲਤ ਨੇ ਸ੍ਰੀ ਜੋਸ਼ੀ ਖਿਲਾਫ ਸਖਤ ਰੁਖ ਅਖਤਿਆਰ ਕਰਦਿਆਂ ਉਨਾਂ ਦੇ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿਤੇ ਹਨ । ਇਸ ਤਰਾਂ ਸ੍ਰੀ ਜੋਸ਼ੀ ਨੂੰ ਦੁਬਾਰਾ ਜਮਾਨਤ ਦੀ ਅਰਜੀ ਦਾਇਰ ਕਰਨੀ ਪਵੇਗੀ ਅਤੇ ਜੇਕਰ ਉਹ ਅਜਿਹਾ ਨਹੀ ਕਕਰਦੇ ਤਾਂ ਉਨਾਂ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply