ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਵੇਰੇ ਦੇ ਸਮਾਗਮ ਤੋਂ ਇਲਾਵਾ ਸ਼ਾਮ ਨੂੰ ਨਾਨਕ ਨਾਮ ਲੇਵਾ ਹਿੰਦੂ ਪਰਿਵਾਰ ਸੁਰੇਸ਼ ਬਾਂਸਲ ਦੇ ਗ੍ਰਹਿ ਬਸੰਤ ਬਿਹਾਰ ਵਿਖੇ, ਗਲੀ ਨੰਬਰ 11 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਸੋਦਰ ਰਾਹਿਰਸ ਦੇ ਪਾਠ ਤੋਂ ਉਪੰਰਤ ਕੀਰਤਨ ਕਰਨ ਦੀ ਸੇਵਾ ਕਿਸ਼ਨ ਸਿੰਘ, ਅਬਨਾਸ਼ ਸਿੰਘ ਵਲੋਂ ਕੀਤੀ ਗਈ। ਪਰਿਵਾਰ ਵਲੋਂ ਮੁਹੱਲਾ ਨਿਵਾਸੀਆਂ ਅਤੇ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਸਮਾਗਮ ਉਪਰੰਤ ਸੁਸਾਇਟੀ ਮੈਂਬਰਾਂ ਗੁਰਿੰਦਰਜੀਤ ਸਿੰਘ ਸਾਹਨੀ, ਕੇਵਲ ਸਿੰਘ, ਗੁਰਦਰਸ਼ਨ ਸਿੰਘ, ਦਿਲਬਾਗ ਸਿੰਘ ਵਲੋਂ ”ਕੇਸ ਗੁਰੂ ਦੀ ਮੋਹਰ” ਵਾਲਾ ਸਨਮਾਨ ਚਿੰਨ ਗ੍ਰਹਿ ਨਿਵਾਸੀਆਂ ਨੂੰ ਦੇ ਕੇ ਸਨਮਾਨਤ ਕੀਤਾ ।
Check Also
ਵਿਧਾਇਕ ਨਿੱਜ਼ਰ ਨੇ ਅਸਿਸਟੈਂਟ ਫੂਡ ਕਮਿਸ਼ਨਰ ਨੂੰ ਕੀਤੀ ਤਾੜਨਾ
ਮੇਰੇ ਹਲਕੇ ‘ਚ ਮਿਲਾਵਟੀ ਸਮਾਨ ਵੇਚਣ ਵਾਲਿਆਂ ਵਿਰੁੱਧ ਕਰੋ ਸਖਤ ਕਾਰਵਾਈ ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ …