Friday, July 11, 2025

ਵਿਕਾਸ ਸੋਨੀ ਨੇ ਰਵੀ ਕਾਂਤ ਦੀ ਰਹਿਨੁਮਾਈ ਹੇਠ ਲਗਾਏ ਲੰਗਰ ‘ਚ ਕੀਤੀ ਸੇਵਾ

Photo13

ਅੰਮ੍ਰਿਤਸਰ, 3  ਫ਼ਰਵਰੀ (ਜਗਦੀਪ ਸਿੰਘ)- ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਝਬਾਲ ਰੋਡ ਵਿੱਚ ਰਵੀ ਕਾਂਤ ਦੀ ਰਹਿਨੁਮਾਈ ਹੇਠ ਲੰਗਰ ਲਗਾਇਆ ਗਿਆ। ਜਿਸ ਦਾ ਸ਼ੁੱਭ ਅਰੰਭ ਅੰਮ੍ਰਿਤਸਰ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ ਨੇ ਲੰਗਰ ਵੰਡਣ ਦੀ ਸੇਵਾ ਕਰਕੇ ਕੀਤਾ। ਇਸ ਮੌਕੇ ਵਿਕਾਸ ਸੋਨੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਉਸ ਸ਼ਹਿਰ ਦੇ ਵਸਨੀਕ ਹਨ ਜਿਸ ਸ਼ਹਿਰ ਦੀ ਮਿੱਟੀ ਨੂੰ ਮੱਥੇ ਤੇ ਤਿਲਕ ਲਗਾਉਣ ਲਈ ਲੋਕ ਦੂਰੋਂ-ਦੂਰੋਂ ਚੱਲ ਕੇ ਆਉਂਦੇ ਹਨ। ਇਸ ਅਵਸਰ ਤੇ ਪਰਮਜੀਤ ਸਿੰਘ ਚੋਪੜਾ, ਪਰਮਜੀਤ ਸਿੰਘ ਬੱਤਰਾ, ਸੁਧੀਰ ਸੂਰੀ, ਬੱਬੂ, ਪਾਲਾ, ਸਚਿਨ, ਰੋਬਿਨ ਕਾਂਤ, ਰਾਜ ਕੁਮਾਰ, ਤਰੁਣ, ਗੋਲਡੀ, ਮੁਨੀਸ਼ ਰੌਂਪੀ ਆਦਿ ਉਨ੍ਹਾਂ ਦੇ ਨਾਲ ਸਨ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …

Leave a Reply