Saturday, September 7, 2024

ਕੀ ਜੰਡਿਆਲਾ ਗੁਰੂ ਦੇ ਅਕਾਲੀ ਆਗੂ ਨਗਰ ਕੋਂਸਲ ਚੋਣਾਂ ਵਿਚ ‘ਤੱਕੜੀ’ ਚੋਣ ਨਿਸ਼ਾਨ ਤੋਂ ਰੱਖਣਗੇ ਦੂਰੀ??

PPN060508
ਜੰਡਿਆਲਾ ਗੁਰੂ, 6 ਮਈ (ਹਰਿੰਦਰਪਾਲ ਸਿੰਘ)-  ਸੰਸਦੀ ਚੋਣਾਂ ਦੇ 16  ਮਈ ਨੂੰ ਨਤੀਜੇ ਆਉਣ ਤੋਂ ਬਾਅਦ ਨਗਰ ਕੋਂਸਲ ਚੋਣਾਂ ਦਾ ਮੈਦਾਨ ਪੰਜਾਬ ਵਿਚ ਗਰਮ ਹੋ ਜਾਵੇਗਾ। ਲੋਕ ਸਭਾ ਚੋਣਾਂ ਵਿਚ ਸ਼ਹਿਰ ਜੰਡਿਆਲਾ ਗੁਰੂ ਵਿਚ ਅੰਦਰਖਾਤੇ ਕਾਂਗਰਸ ਨੂੰ ਵੋਟਾਂ ਪਵਾਉਣ ਵਾਲੇ ਅਕਾਲੀ ਆਗੂ ਕੀ ਇਸ ਵਾਰ ‘ਤੱਕੜੀ’ ਚੋਣ ਨਿਸ਼ਾਨ ਦੇ ਝੰਡੇ ਹੇਠ ਚੋਣਾਂ ਲੜਨਗੇ? ਕਿਉਂਕਿ ਲੋਕ ਸਭਾ ਚੋਣਾਂ ਵਿਚ ਜਿਹਨਾਂ ਅਕਾਲੀ ਆਗੂਆਂ ਨੇ ਪਾਰਟੀ ਦੇ ਖਿਲਾਫ ਵੋਟਾਂ ਭੁਗਤਾਈਆਂ ਹਨ ਫਿਰ ਉਹ ਕਿਵੇ ਨਗਰ ਕੋਂਸਲ ਚੋਣਾਂ ਦੌਰਾਨ ਤੱਕੜੀ ਦੇ ਚੋਣ ਨਿਸ਼ਾਨ ਉੱਪਰ ਲੜ ਕੇ ਲੋਕਾਂ ਕੋਲੋ ਕਿਸ ਮੂੰਹ ਨਾਲ ਵੋਟਾਂ ਮੰਗਣਗੇ? ਜੰਡਿਆਲਾ ਗੁਰੂ ਦੇ ਹਰ ਇਕ ਵਾਰਡ ਵਿਚ ਲੋਕਾਂ ਨੂੰ ਪਤਾ ਹੈ ਕਿ ਕਿਹੜੇ ਆਗੂ ਨੇ ਕਿਸ ਉਮੀਦਵਾਰ ਨੂੰ ਵੋਟ ਪਾਉਣ ਲਈ ਕਿਹਾ ਹੈ ਅਤੇ ‘ਖੁਫੀਆ ਕੈਮਰਿਆਂ’ ਨੇ ਇਹਨਾਂ ਅਕਾਲੀ ਆਗੂਆਂ ਦੀ ਕਾਂਗਰਸ ਨੂੰ ਵੋਟ ਪਾਉਣ ਦੀ ਗੱਲਬਾਤ ਨੂੰ ਆਪਣੇ ਕੈਮਰੇ ਵਿਚ ਵੀ ਕੈਦ ਕਰਕੇ ਰੱਖਿਆ ਹੈ ਤਾਂ ਜੋ ਸਮਾਂ ਆਉਣ ਤੇ ਅਕਾਲੀ ਹਾਈਕਮਾਨ ਨੂੰ ਸਪੱਸ਼ਟ ਕੀਤਾ ਜਾ ਸਕੇ ਕਿ, ਕਿਸ ਆਗੂ ਨੇ ਅਕਾਲੀ ਦਲ ਦੇ ਖਿਲਾਫ ਵੋਟਿੰਗ ਕੀਤੀ ਹੈ ਅਤੇ ਆਉਣ ਵਾਲੀਆਂ ਨਗਰ ਕੋਂਸਲ ਚੋਣਾਂ ਵਿਚ ਕੌਣ ਤੱਕੜੀ ਚੋਣ ਨਿਸ਼ਾਨ ‘ਤੇ ਚੋਣ ਲੜਨ ਦਾ ਹੱਕਦਾਰ ਹੈ? 30 ਅਪ੍ਰੈਲ ਨੂੰ ਪਈਆਂ ਲੋਕ ਸਭਾ ਚੋਣਾਂ ਵਿਚ ਸ਼ਹਿਰ ਜੰਡਿਆਲਾ ਗੁਰੂ ਦੇ ਕਾਂਗਰਸੀ ਚਿਹਰਿਆ ਉੱਪਰ ਖੁਸ਼ੀ ਦੇਖੀ ਜਾ ਰਹੀ ਸੀ, ਜਦੋਂ ਕਿ 15 ਵਾਰਡਾਂ ਦੇ ਸਾਬਕਾ ਅਕਾਲੀ ਕੋਂਸਲਰਾਂ ਅਤੇ ਸਾਬਕਾ ਪ੍ਰਧਾਨ ਟਾਈਮ ਪਾਸ ਕਰਦੇ ਦੇਖੇ ਗਏ।ਵੋਟਰਾਂ ਨੂੰ ਵੀ ਸਮਝ ਨਹੀ ਆ ਰਹੀ ਸੀ ਕਿ ਉਹ ਅਕਾਲੀ ਦਲ ਦੀ ਮਦਦ ਕਰ ਰਹੇ ਹਨ ਜਾਂ ਕਾਗਰਸ ਦੀ? ਕਿਉਂਕਿ ਆਗੂ ਅਕਾਲੀ ਦਲ ਦਾ ਅਤੇ ਵੋਟ ਕਾਂਗਰਸ ਦੇ ਹੱਕ ਵਿਚ ਭੁਗਤਾਉਣ ਲਈ ਕਿਹਾ ਜਾ ਰਿਹਾ ਹੈ।ਸ਼ਹਿਰ ਵਿਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਆਉਣ ਵਾਲੀਆਂ ਨਗਰ ਕੋਂਸਲ ਚੋਣਾਂ ਵਿਚ ਅਕਾਲੀ ਆਗੂਆਂ ਵਲੋਂ ਬਹਾਨੇਬਾਜ਼ੀ ਕਰਕੇ ‘ਤੱਕੜੀ’ ਚੋਣ ਨਿਸ਼ਾਨ ਤੋਂ ਦੂਰੀ ਰੱਖੀ ਜਾਵੇਗੀ, ਕਿਉਂਕਿ ਟਾਈਮ ਪਾਸ ਕਰਨ ਲਈ ਸ਼ਾਮਿਲ ਹੋ ਚੁੱਕੇ ਕਾਂਗਰਸੀਆਂ ਦਾ ਕਹਿਣਾ ਹੈ ਕਿ ਕੱਟੜ ਕਾਂਗਰਸੀ ‘ਤੱਕੜੀ’ ਨੂੰ ਵੋਟ ਨਹੀਂ ਪਾ ਸਕਦੇ।ਉਧਰ ਸ਼ਹਿਰ ਵਿਚ ਹੁਣ ਤੋਂ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਸਾਰੇ ਅਕਾਲੀ ਉਮੀਦਵਾਰ ਅਜ਼ਾਦ ਚੋਣ ਲੜ ਕੇ ਅਕਾਲੀ ਦਲ ਨੂੰ ਅੰਦਰਖਾਤੇ ਕਮਜ਼ੋਰ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply