Wednesday, July 3, 2024

ਜੋਸ਼ੀ ਨੇ ਭਾਰਤ-ਪਾਕਿ ਸਰਹੱਦ ‘ਤੇ ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਰੱਖਿਆ ਨੀਂਹ ਪੱਥਰ

PPN0504201618

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ ਸੱਗੂ)-ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਅਟਾਰੀ-ਵਾਹਗਾ ਸਰਹੱਦ ‘ਤੇ ਰੀਟਰੀਟ ਵਾਲੇ ਸਥਾਨ ਨੇੜੇ ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਦੀ ਸਥਾਪਤੀ ਦਾ ਨੀਂਹ ਪੱਥਰ ਰੱਖਿਆ। 300 ਫੁੱਟ ਉੱਚੇ ਇਸ ਤਿਰੰਗੇ ਦੀ ਸਥਾਪਤੀ ਦਾ ਕੰਮ ਤਿੰਨ ਮਹੀਨੇ ਵਿਚ ਮੁਕੰਮਲ ਕਰ ਲਿਆ ਜਾਵੇਗਾ। ਨੀਂਹ ਪੱਥਰ ਸਮਾਗਮ ਦੌਰਾਨ ਬੀ. ਐਸ. ਐਫ ਦੇ ਡੀ. ਆਈ. ਜੀ ਸ੍ਰੀ ਸੁਮੇਰ ਸਿੰਘ, ਕਮਾਂਡੈਂਟ ਬੀ. ਐਸ. ਐਫ ਸ੍ਰੀ ਬੀ. ਬੀ ਗੁਸਾਈਂ, ਸ੍ਰੀ ਜੇ. ਐਸ ਸੰਧੂ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਅੱਜ ਦੇਸ਼ ਲਈ ਬੜਾ ਫਖ਼ਰ ਦਾ ਦਿਨ ਹੈ ਕਿ ਉਨ੍ਹਾਂ ਨੂੰ ਦੇਸ਼ ਲਈ ਕੁਝ ਕਰਨ ਦਾ ਮੌਕਾ ਮਿਲਿਅ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਸਥਾਪਿਤ ਕੀਤਾ ਜਾ ਰਿਹਾ ਭਾਰਤ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਇਹ ਤਿਰੰਗਾ ਭਾਰਤ ਦੇ ਨਾਲ-ਨਾਲ ਲਾਹੌਰ ਅਤੇ ਪਾਕਿਸਤਾਨ ਵਿਚੋਂ ਵੀ ਕਈ ਕਿਲੋਮੀਟਰ ਦੂਰੋਂ ਨਜ਼ਰ ਆਵੇਗਾ, ਜੋ ਕਿ ਗੁਰੂ ਨਗਰੀ ਅਤੇ ਸਰਹੱਦ ‘ਤੇ ਆਉਣ ਵਾਲੇ ਲੱਖਾਂ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਕਿਹਾ ਕਿ ਇਹ ਤਿਰੰਗਾ ਸਾਡੀ ਨਵੀਂ ਪੀੜ੍ਹੀ ਵਿਚ ਦੇਸ਼ ਭਗਤੀ ਦਾ ਜਜ਼ਬਾ ਅਤੇ ਜੋਸ਼ ਪੈਦਾ ਕਰੇਗਾ ਅਤੇ ਉਨ੍ਹਾਂ ਨੂੰ ਦੇਸ਼ ਲਈ ਸ਼ਹੀਦ ਹੋਣ ਵਾਲੇ ਯੋਧਿਆਂ ਦੀ ਯਾਦ ਵੀ ਤਾਜ਼ਾ ਕਰਵਾਏਗਾ। ਸ੍ਰੀ ਜੋਸ਼ੀ ਨੇ ਕਿਹਾ ਕਿ ਇਸ ਦੀ ਸਥਾਪਨਾ ਦਾ ਕੰਮ ਮੁਕੰਮਲ ਹੋਣ ‘ਤੇ ਇਸ ਦਾ ਉਦਘਾਟਨ ਕੇਂਦਰ ਦੇ ਕਿਸੇ ਪ੍ਰਮੁੱਖ ਮੰਤਰੀ ਵੱਲੋਂ ਲਹਿਰਾ ਕੇ ਕੀਤਾ ਜਾਵੇਗਾ। ਇਸ ਤੋਂ ਬਾਅਦ ਸ੍ਰੀ ਜੋਸ਼ੀ ਨੇ ਸਰਹੱਦ ‘ਤੇ ਰੀਟਰੀਟ ਸੈਰੇਮਨੀ ਵੀ ਦੇਖੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ੍ਰੀ ਜੋਸ਼ੀ ਨੇ ਸਥਾਨਕ ਅਮ੍ਰਿਤ ਆਨੰਦ ਪਾਰਕ ਵਿਖੇ ਪੰਜਾਬ ਵਿਚ ਹੁਣ ਤਕ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਇਆ ਸੀ, ਜਿਸ ਦੀ ਉਚਾਈ 170 ਫੁੱਟ ਹੈ ਅਤੇ ਸ੍ਰੀ ਜੋਸ਼ੀ ਹਮੇਸ਼ਾ ਹੀ ਕੋਈ ਨਵੀਂ ਪੁਲਾਂਘ ਪੁੱਟਣ ਦਾ ਯਤਨ ਕਰਦੇ ਰਹਿੰਦੇ ਹਨ, ਜਿਸ ਨਾਲ ਦੇਸ਼ ਦੀ ਸ਼ਾਨ ਵਿਚ ਵਾਧਾ ਹੋ ਸਕੇ ਅਤੇ ਲੋਕਾਂ ਨੂੰ ਭਾਰਤ ਵਾਸੀ ਹੋਣ ਦਾ ਮਾਣ ਮਹਿਸੂਸ ਹੋ ਸਕੇ।ਇਸ ਮੌਕੇ ਕੌਂਸਲਰ ਸੁਖਮਿੰਦਰ ਸਿੰਘ ਪਿੰਟੂ, ਪ੍ਰਭਜੀਤ ਸਿੰਘ ਰਟੌਲ, ਬਲਦੇਵ ਰਾਜ ਬੱਗਾ, ਅਮਨ ਐਰੀ, ਰਾਜਾ ਜੋਸ਼ੀ, ਰਾਕੇਸ਼ ਮਿੰਟੂ, ਪ੍ਰਿਤਪਾਲ ਸਿੰਘ ਫ਼ੌਜੀ, ਸ੍ਰੀਮਤੀ ਮਮਤਾ ਅਰੋੜਾ, ਅਮਨਦੀਪ ਸਿੰਘ ਚੰਦੀ, ਕਪਿਲ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਸੁਧੀਰ ਸ੍ਰੀਧਰ, ਵਿਸ਼ਾਲ ਲਖਨਪਾਲ, ਡਾ ਯੋਗੇਸ਼ ਅਰੋੜਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply