Thursday, March 27, 2025

ਨਾ ਕਰੋ ਰੁੱਖਾਂ ਦੀ ਕਟਾਈ

ਨਾ ਕਰੋ ਰੁੱਖਾਂ ਦੀ ਕਟਾਈ,
ਰੁੱਖਾਂ ਨੇ ਹੀ ਜਾਨ ਬਚਾਈ।

ਰੁੱਖ ਨੇ ਸਦਾ ਹਰਿਆਵਲ ਦੇਂਦੇ,
ਵਾਤਾਵਰਣ ਨੇ ਸਵੱਛ ਬਣਾਂਦੇ।

ਜੇਕਰ ਰੁੱਖ ਹੀ ਨਾ ਹੁੰਦੇ,
ਲੱਭਣੇ ਨਹੀਂ ਸੀ ਧਰਤੀ ‘ਤੇ ਬੰਦੇ।

ਰੁੱਖਾਂ ਤੋਂ ਹੀ ਭੋਜਨ ਮਿਲਦਾ,
ਬੇਲ ਬੂਟੀਆਂ, ਫ਼ਲ ਫ਼ੁੱਲ ਖਿਲਦਾ।

ਧਰਤੀ ‘ਤੇ ਹੜ ਜੇ ਆਇਆ,
ਰੁਖਾਂ ਨੇ ਹੀ ਇਨਸਾਨ ਬਚਾਇਆ।

ਰੁੱਖਾਂ ਦੀ ਨਾ ਕਰੋ ਕਟਾਈ,
ਰੱਖੋ ਹਮੇਸ਼ਾਂ ਗਲ ਨਾਲ ਲਾਈ।

Priyanka Paras 

 ਪ੍ਰਿਅੰਕਾ ਪਾਰਸ

 ਪਠਾਨਕੋਟ।

Check Also

ਸਾਉਣ ਮਹੀਨਾ

ਸਾਉਣ ਮਹੀਨਾ ਚੜ੍ਹਦੇ ਹੀ, ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ। ਉਹ ਪਿੰਡ ਦੇ ਸਕੂਲ ਵਿੱਚ …

Leave a Reply