Thursday, July 4, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 9 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ NIA ਨੇ ਜੈਸ਼ ਅੱਤਵਾਦੀ ਮਸੂਦ ਅਜ਼ਹਰ ਤੇ ਤਿੰਨ ਹੋਰਾਂ ਦੇ ਖਿਲਾਫ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ।

▶ ਕਾਂਗਰਸ ਨੇ ਬੀਰਦਵਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਨੇ ਜੱਸੀ ਜਸਰਾਜ ਨੂੰ 6-6 ਸਾਲਾਂ ਲਈ ਪਾਰਟੀਆ ‘ਚੋਂ ਕੱਢਿਆ- ਪਾਰਟੀ ਵਿਰੋਧੀ ਕਾਰਵਾਈਆਂ ਦੇ ਲਾਏ ਦੋਸ਼।

▶ ਹੁਸ਼ਿਆਰਪੁਰ ਤੋਂ ਕੇਂਦਰ ਰਾਜ ਮੰਤਰੀ ਵਿਜੇ ਸਾਂਪਲਾ ਪੰਜਾਬ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਬਣਾਏ ਗਏ – ਭਾਜਪਾ ਨੇ ਖੇਡਿਆ ਦਲਿਤ ਪੱਤਾ।

▶ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਚੱਲ ਰਹੇ ਫੈਸ਼ਨ ਸ਼ੋਅ ਦੌਰਾਨ ਦੋ ਵਿਦਿਆਰਥੀ ਧੜਿਆਂ ਦਰਮਿਆਨ ਗੋਲੀਬਾਰੀ- 3 ਜਖਮੀ ਇੱਕ ਦੀ ਹਾਲਤ ਨਾਜ਼ੁਕ – ਦੋ ਕੀਤੇ ਗ੍ਰਿਫਤਾਰ।

▶ SYL ਮੁੱਦੇ ‘ਤੇ ਸੁਮਰੀਮ ਕੋਰਟ ‘ਚ ਸੁਣਵਾਈ ਦੌਰਾਨ ਪੰਜਾਬ ਨੇ ਰੱਖਿਆ ਆਪਣਾ ਪੱਖ – ਅਗਲੀ ਸੁਣਵਾਈ 11 ਅਪ੍ਰੈਲ ਨੂੰ।

▶ ਕੇਜ਼ਰੀਵਾਲ ਸਰਕਾਰ ‘ਤੇ ਪਾਣੀਆਂ ਦੇ ਮੁੱਦੇ ‘ਤੇ ਹਰਿਆਣਾ ਦੇ ਹੱਕ ‘ਚ ਭੁਗਤਣ ਦੇ ਸੁਖਬੀਰ ਬਾਦਲ  ਨੇ ਲਾਏ ਦੋਸ਼।

▶ ‘ਆਪ’ ਨੇ ਕਿਹਾ ਬਿਆਨ ਨੂੰ ਤੋੜ ਮਰੋੜ ਕੇ ਕੀਤਾ ਪੇਸ਼ – ਸਾਰੇ ਸੂਬਿਆਂ ਨੂੰ ਬਣਦਾ ਹੱਕ ਦੇਣ ਦੀ ਕੀਤੀ ਸੀ ਗੱਲ।

▶ ਵਿਜੇ ਸਾਂਪਲਾ ਦੇ ਪੰਜਾਬ ਭਾਜਪਾ ਪ੍ਰਦੇਸ਼ ਪ੍ਰਧਾਨ ਬਨਣ ‘ਤੇ ਬੋਲੇ ਕੈਪਟਨ – ਕਾਂਗਰਸ ‘ਤੇ ਕੋਈ ਅਸਰ ਨਹੀਂ ਪੈਣਾ ਵਾਲਾ।

▶ ਆਪ ਆਗੂ ਛੋਟੇਪੁਰ ਨੇ ਸਾਂਪਲਾ ਦੀ ਨਿਯੁੱਕਤੀ ਤੇ ਕਿਹਾ- ਭਾਜਪਾ ਕਿਸੇ ਨੂੰ ਵੀ ਲਿਆਵੇ- ਉਸ ਦੀ ਹਾਰ ਪੱਕੀ।

▶ ‘ਆਪ’ ਦੇ ਕਿਸਾਨ ਵਿੰਗ ਨੇ ਕਿਹਾ ਮੰਡੀਆਂ ਵਿੱਚ ਕਿਸਾਨਾਂ ਦੀ ਮੁਸ਼ਕਲਾਂ ਕਰਨਗੇ ਹੱਲ- ਟੋਲ ਫ੍ਰੀ ਨੰਬਰ ਕੀਤਾ ਜਾਰੀ।

▶ ਹਾਈਕੋਰਟ ‘ਚ ਗੁ: ਸੀਸ ਗੰਜ਼ ਮਾਮਲੇ ‘ਤੇ ਸੁਣਵਾਈ- ਪਿਆਓ (ਛਬੀਲ਼) ਢਾਹੁਣ ਦਾ ਹੁਕਮ ਰੱਖਿਆ ਬਰਕਰਾਰ, ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ‘ਤੇ ਦਿਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਛਬੀਲ ਨੇੜੇ ਜਾਣ ‘ਤੇ ਲਾਈ ਰੋਕ।

▶  ਪੰਜਾਬ ਪ੍ਰੇਦਸ਼ ਭਾਜਪਾ ਪ੍ਰਧਾਨ ਬਣਨ ਉਪਰੰਤ ਵਿਜੇ ਸਾਂਪਲਾ ਨੇ ਕਿਹਾ ਅਕਾਲੀਆਂ ਨਾਲ ਗਠਜੋੜ ਜਾਰੀ ਰਹੇਗਾ – ਗਠਜੋੜ ਤੀਜੀ ਵਾਰ ਹੈਟਰਿਕ ਬਣਾ ਕੇ ਬਣਾਏਗਾ ਸਰਕਾਰ।

▶ ਅੰਮ੍ਰਿਤਸਰ-ਦਿਲੀ ਦਰਮਿਆਨ ਚੱਲਦੀ ਰੇਲ ਗੱਡੀ ਸ਼ਾਨੇ ਪੰਜਾਬ ਵਿੱਚ ਸੀ.ਸੀ.ਟੀ.ਵੀ ਕੈਮਰੇ ਲਾਉਣ ਦੀ ਸੁਰੇਸ਼ ਪ੍ਰਭੁ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦਿਲੀ ਤੋਂ ਕੀਤੀ ਸ਼ੁਰੂਆਤ।

▶ ਮਹਾਰਾਸ਼ਟਰ ਦੇ ਸ਼ਿੰਗਨਾਪੁਰ ਸਥਿਤ ਸ਼ਨੀ ਮੰਦਰ ਵਿੱਚ ਔਰਤਾਂ ਨੂੰ ਪੂਜਾ ਅਰਚਨਾ ਕਰਨ ਦੀ ਪ੍ਰਸਾਸ਼ਨ ਨੇ ਦਿਤੀ ਆਗਿਆ- ਭੂ ਮਾਤਾ ਬ੍ਰੀਗੇਡ ਦੀ ਤ੍ਰਿਪਤੀ ਦਿਸਾਈ ਨੇ ਚਬੂਤਰੇ ‘ਚ ਜਾ ਕੇ ਕੀਤੀ ਪੂਜਾ।

▶ ਪਾਕਿ ਹਾਈ ਕਮਿਸ਼ਨ ਦੇ ਪਠਾਨਕੋਟ ਹਮਲੇ ਬਾਰੇ ਬਿਆਨ ਦੀ ਵਿਦੇਸ਼ ਰਾਜ ਮੰਤਰੀ ਰਿਜਜ਼ੂ ਨੇ ਕੀਤੀ ਨਿੰਦਾ – ਕਿਹਾ ਦੋਨਾਂ ਮੁਲਕਾਂ ਦੇ ਰਿਸ਼ਤਿਆਂ ‘ਤੇ ਪਵੇਗਾ ਅਸਰ।

▶ ਮਸੂਦ ਅਜ਼ਹਰ ਮਾਮਲੇ ‘ਚ ਚੀਨੀ ਵਿਦੇਸ਼ ਮੰਤ੍ਰਾਲੇ ਵਲੋਂ ਹਾਂਗ ਲੀ ਦਾ ਬਿਆਨ – ਕਿਹਾ ਚੀਨ ਵੀ ਭਾਰਤ ਵਾਂਗ ਅੱਤਵਾਦ ਦੇ ਖਿਲਾਫ।

▶ ਅਮਰੀਕੀ ਮਿਲਟਰੀ ਬੇਸ ‘ਤੇ ਹਮਲੇ ਦੀ ਖਬਰ – 2 ਦੀ ਮੌਤ।

▶ ਆਸਾ ਰਾਮ ਕੇਸ ਦੇ ਗਵਾਹਾਂ ਦੀਆਂ ਹੱਤਿਆਵਾਂ ਦੇ ਮਾਮਲੇ ‘ਚ ਇੱਕ ਹੋਰ ਗ੍ਰਿਫਤਾਰੀ।

▶ ਹਰਿਆਣਾ ਵਿੱਚ ਕਿਸਾਨ ਮਕਾਨਾਂ ਤੇ ਦੁਕਾਨਾਂ ਵਾਂਗ ਕਿਰਾਏ ‘ਤੇ ਦੇ ਸਕਣਗੇ ਆਪਣੇ ਖੇਤ – ਸਰਕਾਰ ਲੀਜ਼ ਨਿਯਮਾਂ ਵਿੱਚ ਕਰੇਗੀ ਤਬਦੀਲੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply