Wednesday, July 3, 2024

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਪੋਰਟਸ ਸਬ-ਕਮੇਟੀ ਅੇ ਹਾਕੀ ਓਲਿੰਪੀਅਨਜ਼ ਦੀ ਇਕੱਤਰਤਾ ਹੋਈ

ਅੰਮ੍ਰਿਤਸਰ, 9 ਅਪ੍ਰੈਲ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਤਿੰਨ ਹਾਕੀ ਅਕੈਡਮੀਆਂ ਦੇ ਪਿਛਲੇ ਸਾਲਾਂ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਵਿੱਚ ਹੋਰ ਬਿਹਤਰ ਨਤੀਜਿਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਪੋਰਟਸ ਸਬ-ਕਮੇਟੀ ਅਤੇ ਹਾਕੀ ਓਲਿੰਪੀਅਨਜ਼ ਦੀ ਸਾਂਝੀ ਇਕੱਤਰਤਾ ਜਥੇਦਾਰ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸz: ਰਾਜਿੰਦਰ ਸਿੰਘ ਮਹਿਤਾ ਤੇ ਸz: ਗੁਰਬਚਨ ਸਿੰਘ ਕਰਮੂੰਵਾਲਾ ਅੰਤ੍ਰਿੰਗ ਮੈਂਬਰ, ਸz: ਕੇਵਲ ਸਿੰਘ ਵਧੀਕ ਸਕੱਤਰ ਤੇ ਸz: ਬਲਵਿੰਦਰ ਸਿੰਘ ਸਾਬਕਾ ਡਾਇਰੈਕਟਰ ਸਪੋਰਟਸ ਤੇ ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਹੋਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸz: ਦਿਲਜੀਤ ਸਿੰਘ ਬੇਦੀ ਨੇ ਕੀਤਾ। ਸz: ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਹਾਕੀ ਅਕੈਡਮੀਆਂ ਦੀ ਪਿਛਲੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕਰਦਿਆਂ ਇਕੱਤਰਤਾ ‘ਚ ਹਾਕੀ ਅਕੈਡਮੀ ‘ਚ ਖੇਡ ਰਹੇ ਖਿਡਾਰੀਆਂ ਦੀ ਚੰਗੀ ਖੁਰਾਕ, ਸਪੋਰਟਸ ਕਿੱਟਾਂ, ਰਿਹਾਇਸ਼, ਪੜ੍ਹਾਈ ਤੇ ਇੰਸ਼ੋਰੈਂਸ ਆਦਿ ਦੇ ਮਸਲੇ ਵਿਚਾਰੇ ਗਏ ਅਤੇ ਸਬ-ਕਮੇਟੀ ਨੇ ਪਾਸ ਕੀਤਾ ਕਿ ਆਉਂਦੇ ਸਾਲ ‘ਚ ਤਿੰਨਾਂ ਅਕੈਡਮੀਆਂ ਦੇ ਬੱਚਿਆਂ ਨੂੰ 15 ਲੱਖ ਰੁਪਏ ਦੇ ਖਰਚਿਆਂ ਨਾਲ ਸਪੋਰਟਸ ਕਿੱਟਾਂ ਤੇ ਹੋਰ ਲੋੜੀਂਦਾ ਸਮਾਨ ਮੁਹੱਈਆਂ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖੇਡਣ ਲਈ ਸ਼੍ਰੋਮਣੀ ਕਮੇਟੀ ‘ਚ ਵੱਖਰਾ ਬਜਟ ਰੱਖਣ ਅਤੇ ਖਿਡਾਰੀਆਂ ਨੂੰ ਜੋ +2 ਉਪਰੰਤ ਸ਼੍ਰੋਮਣੀ ਕਮੇਟੀ ਨਾਲ ਜੁੜ ਕੇ ਅੱਗੇ ਖੇਡਣਾ ਚਾਹੁੰਦੇ ਹੋਣ ਦੀ ਪੜ੍ਹਾਈ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ‘ਚ ਕਰਵਾਉਣ ਦੀ ਸਿਫ਼ਾਰਸ਼ ਵੀ ਕੀਤੀ ਗਈ।
ਇਸ ਮੌਕੇ ਸz: ਗੁਰਿੰਦਰ ਸਿੰਘ ਠਰੂ ਇੰਚਾਰਜ ਸਪੋਰਟਸ ਵਿਭਾਗ, ਸz: ਬਲਦੇਵ ਸਿੰਘ ਰਾਣੂ, ਸz: ਪ੍ਰੇਮ ਸਿੰਘ ਤੇ ਸz: ਭੂਪਿੰਦਰ ਸਿੰਘ ਕੋਚ ਆਦਿ ਸ਼ਾਮਿਲ hoey[

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply