
ਅੰਮ੍ਰਿਤਸਰ, 9 ਮਈ (ਮਨਪ੍ਰੀਤ ਸਿੰਘ ਮੱਲੀ)- ਸਥਾਨਕ ਸੁਲਤਾਨਵਿੰਡ ਰੋਡ ਦੇ ਇਲਾਕੇ ਮੋਹਨ ਨਗਰ ਸਥਿਤ ਡਾਕਖਾਨੇ ਵਾਲੀ ਗਲੀ ਵਿੱਚ ਲਗਾਇਆ ਲੋਹੇ ਦਾ ਗੇਟ ਨਗਰ ਨਿਗਮ ਵੱਲੋਂ ਹਟਾ ਦਿੱਤਾ ਗਿਆ। ਭਾਜਪਾ ਆਗੂ ਅਸ਼ੋਕ ਕਾਲੀਆ ਨੇ ਦੱਸਿਆ ਕਿ ਉਨਾਂ ਵਲੋਂ ਇੱਥੋਂ ਲੰਘਣ ਵਾਲੇ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਡਾਕਖਾਨੇ ‘ਚ ਆਉਣ ਵਾਲੇ ਗ੍ਰਾਹਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਾਹਮਣੇ ਰੱਖਦਿਆਂ ਨਜਾਇਜ਼ ਤੌਰ ਤੇ ਲਗਾਏ ਗਏ ਇਸ ਗੇਟ ਨੂੰ ਹਟਾਉਣ ਲਈ ਕਾਫੀ ਜੱਦੋ ਜਹਿਦ ਕੀਤੀ ਗਈ ਸੀ, ਕਿਉਂਕਿ ਈਸਟ ਮੋਹਨ ਨਗਰ, ਰਾਮ ਨਗਰ ਅਤੇ ਮੋਹਨ ਨਗਰ ਅਜ਼ਾਦ ਨਗਰ ਆਦਿ ਨਿਵਾਸੀ ਗੇਟ ਲੱਗਣ ਨਾਲ ਕਾਫੀ ਪ੍ਰੇਸ਼ਾਨ ਸਨ ਅਤੇ ਉਨ੍ਹਾਂ ਨੂੰ ਡਾਕਖਾਨੇ ਜਾਣ ਵਿੱਚ ਕਾਫੀ ਦਿੱਕਤ ਆ ਰਹੀ ਸੀ।ਉਨਾਂ ਕਿਹਾ ਕਿ ਇਸੇ ਤਰਾਂ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਬੱਚਿਆਂ ਨੂੰ ਸਕੂਲ ਲਿਜਾਣ ਵਾਲੇ ਥ੍ਰੀ ਵੀਲਰ ਚਾਲਕਾਂ ਅਤੇ ਦੁਕਾਨਦਾਰਾਂ ਜਿੰਨਾਂ ਵਿੱਚ ਵਿਜੇ ਅਰੋੜਾ, ਬਲਦੇਵ ਸ਼ਰਮਾ, ਲਖਬੀਰ ਪਾਲ, ਸਰਵਨ ਕੁਮਾਰ, ਤਰਲੋਕ ਸਿੰਘ, ਰਿੰਕੂ ਕਰਿਆਣੇ ਵਾਲੇ ਜਿੰਨਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨ ਪੈ ਰਿਹਾ ਸੀ, ਨੇ ਇਹ ਗੇਟ ਕਾਰਪੋਰੇਸ਼ਨ ਵੱਲੋਂ ਹਟਾ ਦੇਣ ‘ਤੇ ਵੱਡੀ ਰਾਹਤ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ।ਗੇਟ ਹਟਣ ਤੋਂ ਬਾਅਦ ਡਾਕਖਾਨੇ ਦੇ ਪੋਸਟ ਮਾਸਟਰ ਅਤੇ ਇਲਾਕਾ ਵਾਸਅਾਂ ਨੇ ਸਰਗਰਮ ਇਲਾਕਾ ਭਾਜਪਾ ਆਗੂ ਅਸ਼ੋਕ ਕਾਲੀਆ ਦਾ ਧੰਨਵਾਦ ਕੀਤਾ ਹੈ ।ਉਧਰ ਗੇਟ ਲਗਾਉਣ ਵਾਲੀ ਧਿਰ ਦਾ ਕਹਿਣਾ ਹੈ ਕਿ ਗਲੀ ਵਿਚੋਂ ਲੰਘਦੇ ਗੈਰ ਸਮਾਜੀ ਅਨਸਰਾਂ ਨੂੰ ਰੋਕਣ ਲਈ ਸੁਰੱਖਿਆ ਵਜੋਂ ਇਹ ਗੇਟ ਲਗਾਇਆ ਗਿਆ ਸੀ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media